ਦੋਆਬਾ ਕਾਲਜ ਵਿਖੇ ਸਟੂਡੇਂਟ ਕਾਉਂਸਿਲ ਦਾ ਇੰਟਰੈਕਟਿਵ ਸੈਸ਼ਨ ਅਯੋਜਤ
ਜਲੰਧਰ: ਦੋਆਬਾ ਕਾਲਜ ਵਿਖੇ ਸਟੂਡੇਂਟ ਵੇਲਫੇਅਰ ਕਮੇਟੀ-ਤੇਜਸਵੀ ਦੋਆਬ ਵਲੋਂ ਵੱਖ ਵੱਖ ਕਲਾਸਾਂ ਦੇ ਕਲਾਸ ਰਿਪਰਜੇਂਟੇਟਿਵ ਦੇ ਨਾਲ ਆਨਲਾਇਨ ਇੰਟਰ ਐਕਟਿਵ ਸੈਸ਼ਨ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ੍ਚx ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਉਰਜਾਵਾਨ ਅਤੇ ਕਾਬਿਲ ਕਲਾਸ ਰਿਪਰੇਜੇਂਟੇਟਿਵ ਬਨਣਾ ਹੋਵੇਗਾ ਤਾਂਕਿ ਉਹ ਨਾ ਕੇਵਲ ਆਪਣੇ ਸਿਖਿਆ ਕੇਂਦਰ ਨੂੰ ਬੁਲੰਦਿਆਂ ਤੇ ਲੈ ਕੇ ਜਾਏ ਬਲਕਿ ਉਹ ਆਪਣੇ ਰਾਇਟਸ ਅਤੇ ਡਿਉਟੀਜ਼ ਨੂੰ ਪਹਚਾਣਦੇ ਹੋਏ ਦੇਸ਼ ਦੇ ਵਦਿਆ ਨਿਰਮਾਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਸਕੇ। ਡਾ. ਪ੍ਰਦੀਪ ਭੰਡਾਰੀ ਨੇ ਹਾਜ਼ਰ ਬਾਕੀ ਪ੍ਰਾਧਿਆਪਕਾਂ ਨੂੰ ਲਰਨ, ਕ੍ਰਿਏਟ, ਗਰੋ ਅਤੇ ਇੰਜਵਾਏ ਦਾ ਮੰਤਰ ਦਿੰਦੇ ਹੋਏ ਇਹ ਵਿਸ਼ਵਾਸ ਦਿਲਾਆ ਕਿ ਕਾਲਜ ਸਾਰੇ ਵਿਦਿਆਰਥੀਆਂ ਨੂੰ ਪਰਸਨੇਲਿਟੀ ਡਿਵੈਲਪਮੇਂਟ ਅਤੇ ਵਦਿਆ ਪਲੇਸਮੇਂਟ ਦੇ ਲਈ ਕਾਰਜ ਕਰਦਾ ਰਹੇਗਾ। ਡਾ. ਭੰਡਾਰੀ ਨੇ ਕਿਹਾ ਕਿ ਕੋਵਿਡ-19 ਦੇ ਦੌਰ ਵਿੱਚ ਸਾਰੇ ਵਿਦਿਆਰਥੀਆਂ ਨੂੰ ਸਕਾਰਾਤਮਕਤਾ ਤੋਂ ਕਾਰਜ ਕਰਦੇ ਹੋਏ ਸਮਾਜ ਵਿੱਚ ਏਜੇਂਟ ਆਫ ਚੇਂਜ ਬਨਣਾ ਹੋਵੇਗਾ। ਤੇਜਸਵੀ ਦੋਆਬ ਦੀ ਕਨਵੀਨਰਾਂ ਪ੍ਰੋ. ਸੋਨਿਆ ਕਾਲੜਾ ਅਤੇ ਪ੍ਰੋ. ਸੁਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਉਨਾਂ ਦੀ ਭਲਾਈ ਦੇ ਲਈ ਮੌਜੂਦ ਵਿਭਿੰਨ ਸੈਲਸ ਜਿਵੇਂ ਕਿ ਗਿ੍ਰਵੀਏਂਸ ਰਿਡਰੈਸਰ ਸੈਲ, ਐਂਟੀ ਰੈਗਿੰਗ ਕਮੇਟੀ, ਕੰਟੀਨ ਅਤੇ ਆਦੀ ਦੇ ਬਾਰੇ ਵੀ ਜਾਣਕਾਰੀ ਦਿੰਦੇ ਹੋਏ ਵਿਦਿਆਰਥੀਆਂ ਨੂੰ ਹਮੇਸ਼ਾ ਸੇਲਫ ਕੋਂਫੀਡੇਂਸ, ਸੈਲਫ ਇੰਸਪਾਅਰਡ ਦੀ ਭਾਵਨਾ ਅਤੇ ਆਪਣੇ ਸੰਸਥਾਨ ਦੇ ਲਈ ਲਗਾਵ ਪੈਦਾ ਕਰਨ ਦੇ ਲਈ ਪ੍ਰੇਰਿਤ ਕੀਤਾ।