ਦੋਆਬਾ ਕਾਲਜ ਵਿੱਚ ਨਵਾਂ ਸਮੈਸਟਰ ਹਵਨ ਯਗ ਨਾਲ ਅਰੰਭ

ਜਲੰਧਰ, 14 ਜਨਵਰੀ, 2025 ਦੋਆਬਾ ਕਾਲਜ ਦੇ ਜਨਵਰੀ 2025—26 ਦੇ ਨਵੇਂ ਸਮੈਸਟਰ ਦਾ ਸ਼ੁਭ ਅਰੰਭ ਕਾਲਜ ਦੇ ਸਟੂਡੈਂਟ ਕਾਊਂਸਿਲ ਦੁਆਰਾ ਹਵਨ ਯਗ ਦਾ ਅਯੋਜਨ ਕੀਤਾ ਗਿਆ । ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪੰ. ਜੈ ਪ੍ਰਕਾਸ਼, ਪੰ. ਹੰਸ ਰਾਜ, ਵਿਦਿਆਰਥੀਆਂ, ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੇ ਪਵਿੱਤਰ ਹਵਨ ਕੁੰਡ ਵਿੱਚ ਅਹੁੱਤੀਆ ਪਾ ਕੇ ਸਾਰੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਮਕਰ ਸੰਕ੍ਰਾਂਤੀ ਦੇ ਪਾਵਨ ਤਿਉਹਾਰ ਅਤੇ ਭਾਰਤੀ ਨਵੇਂ ਸਾਲ ਦੀ ਪਰੰਪਰਾ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ । ਉਨ੍ਹਾਂ ਨੇ ਕਿਹਾ ਕਿ ਪਾਵਨ ਹਵਨ ਇੱਕ ਆਤਮਿਕ ਰਾਸਾਇਨਿਕ ਪਵਿੱਤਰ ਕਿਰਿਆ ਹੈ ਜਿਸ ਕਾਰਨ ਇਹ ਨਾ ਸਿਰਫ ਇਸ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ, ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੇ ਜੀਵਨ ਉੱਤੇ ਹੀ ਨਹੀਂ ਸਗੋਂ ਸਾਡੇ ਆਲੇ—ਦੁਆਲੇ ਦੇ ਵਾਤਾਵਰਨ ਵਿੱਚ ਮੌਜੂਦ ਹਰ ਕਣ ਦੇ ਜੀਵਨ ਉੱਤੇ ਵੀ ਸਾਕਾਰਾਤਮਕ ਪ੍ਰਭਾਵ ਪਾਉਂਦਾ ਹੈ । ਵਿਦਿਆਰਥਣ ਇਸ਼ਿਤਾ ਨੇ ਮਕਰ ਸੰਕ੍ਰਾਂਤੀ ਦੇ ਵਿਗਿਆਨਿਕ ਅਤੇ ਧਾਰਮਿਕ ਤੱਥਾਂ ਦੇ ਬਾਰੇ ਵੀ ਸਾਰੀਆਂ ਨੂੰ ਦੱਸਿਆ । ਵਿਦਿਆਰਥੀ ਤੇਜਸ, ਰੀਤਿਕਾ, ਨਵਨੀਤ, ਨਵਰੀਤ, ਵੈਸ਼ਾਲੀ ਅਤੇ ਕ੍ਰਿਤਿਕਾ ਨੇ ਭਜਨ, ਗੀਤ ਅਤੇ ਸਮੂਹ ਡਾਂਸ ਪੇਸ਼ ਕੀਤਾ ।
ਇਸ ਮੌਕੇ ’ਤੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ਼. ਇਰਾ ਸ਼ਰਮਾ, ਪ੍ਰੋ. ਕੇ.ਕੇ. ਯਾਦਵ ਨੇ ਕਾਲਜ ਦੇ ਪ੍ਰਾਧਿਆਪਕਾਂ ਨੂੰ ਸਕਿੱਲ ਡਿਵੈਲਪਮੈਂਟ ਕੋਰਸਿਸ ਕਰਵਾਉਣ ਦੇ ਲਈ ਸਨਮਾਨਿਤ ਕੀਤਾ ਅਤੇ ਕਾਲਜ ਦੇ ਟੀਚਿੰਗ ਅਤੇ ਨਾਨ ਟੀਚਿੰਗ ਕਰਮਚਾਰੀ ਜਿਨ੍ਹਾਂ ਦਾ ਜਨਮਦਿਨ ਮਕਰ ਸੰਕ੍ਰਾਂਤੀ ਦੇ ਮਹੀਨੇ ਵਿੱਚ ਹੁੰਦਾ ਹੈ, ਨੂੰ ਵੀ ਸਨਮਾਨ ਚਿੱਨ੍ਹ ਦਿੱਤੇ । ਵਿਦਿਆਰਥਣ ਬਿਪਾਸ਼ਾ ਹੈਡ ਗਰਲ ਨੇ ਵੋਟ ਆਫ ਥੈਂਕਸ ਦਿੱਤਾ ।ਪ੍ਰੋ. ਪ੍ਰਿਯਾ ਚੋਪੜਾ, ਪ੍ਰਿਯੰਕਾ, ਇਸ਼ਿਤਾ ਅਤੇ ਤੇਜ਼ਸ ਨੇ ਮੰਚ ਸੰਚਾਲਨ ਬਖੂਬੀ ਕੀਤਾ ।