ਦੁਆਬਾ ਕਾਲਜ ਦੇ ਐਨਐਸਐਸ ਵਿਭਾਗ ਵਲੋਂ ਸਵੱਛ ਭਾਰਤ ਅਭਿਆਨ ਮਣਾਇਆ ਗਿਆ
ਜਲੰਧਰ, 15 ਅਕਤੂਬਰ 2022: ਦੋਆਬਾ ਕਾਲਜ ਦੇ ਐਨਐਸਐਸ ਵਿਭਾਗ ਵੱਲੋਂ ਸਵੱਛ ਭਾਰਤ ਅਭਿਆਨ ਦੇ ਅੰਤਰਗਤ ਕਾਲਜ ਦੇ ਵਿਹੜੇ ਵਿੱਚ ਸਫਾਈ ਅਭਿਆਨ ਚਲਾਇਆ ਗਿਆ ਜਿਸ ਵਿੱਚ ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ। ਉਨਾਂ ਦਾ ਨਿੱਘਾ ਸਵਾਗਤ ਡਾ. ਅਰਸ਼ਦੀਪ ਸਿੰਘ- ਐਨਐਸਐਸ ਸੰਯੋਜਕ, ਪ੍ਰੋਗਰਾਮ ਅਫਸਰਾਂ, ਪ੍ਰਾਧਿਆਪਕਾਂ ਅਤੇ ਐਨਐਸਐਸ ਵਲੰਟੀਅਰਾਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਸਵੱਛ ਭਾਰਤ ਅਭਿਆਨ ਦੇ ਅੰਤਰਗਤ ਇਹ ਸਾਰੇ ਨਾਗਰਿਕਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਕਾਰਜ ਸਥਾਨ, ਘਰ ਅਤੇ ਉਸਦੇ ਆਸ ਪਾਸ ਦੇ ਇਲਾਕੇ ਦੀ ਸਾਫ ਸਫਾਈ ਸਹੀ ਤਰੀਕੇ ਨਾਲ ਰਖਣ ਤਾਕਿ ਸਾਰੇ ਪਾਸੇ ਸਵੱਛਤਾ ਦਾ ਮਾਹੋਲ ਬਣ ਸਕੇ। ਡਾ. ਭੰਡਾਰੀ ਨੇ ਵਿਦਿਆਰਥੀਆਂ ਨੂੰ ਇਸ ਮੋਕੇ ਤੇ ਪਲਾਸਟਿਕ ਦਾ ਘੱਟ ਇਸਤੇਮਾਲ ਕਰਨ ਦੇ ਲਈ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਕਾਲਜ ਦੇ ਵਿਹੜੇ ਵਿੱਚ ਈਕੋ ਕਲੱਬ ਦੁਆਰਾ ਵੱਖ ਵੱਖ ਪ੍ਰਕਾਰ ਦੇ ਕੂੜੇ ਨੂੰ ਅਲਗ ਅਲਗ ਤਰੀਕੇ ਨਾਲ ਨਿਪਟਾਉਣ ਦੇ ਲਈ ਡਸਟਬੀਨਜ਼ ਰਖੇ ਗਏ ਹਨ ਜਿਸਦਾ ਇਸਤੇਮਾਲ ਵਿਦਿਆਰਥੀਆਂ ਨੂੰ ਆਪਣੇ ਕਾਲਜ ਦੇ ਕੈਂਪਸ ਦੀ ਸਾਫ ਸਫਾਈ ਬਣਾਏ ਰਖਣ ਦੇ ਲਈ ਬਖੂਬੀ ਕਰਨਾ ਚਾਹੀਦਾ ਹੈ।