ਦੁਆਬਾ ਕਾਲਜ ਵਿੱਖੇ ਸਵੱਛਤਾ ਦਿਵਸ ਮਣਾਇਆ ਗਿਆ  

ਦੁਆਬਾ ਕਾਲਜ ਵਿੱਖੇ ਸਵੱਛਤਾ ਦਿਵਸ ਮਣਾਇਆ ਗਿਆ  
ਦੁਆਬਾ ਕਾਲਜ ਵਿੱਚ ਸਵੱਛਤਾ ਦਿਵਸ ਦੇ ਮੌਕੇ ਤੇ ਸਫਾਈ ਅਭਿਆਨ ਵਿੱਚ ਭਾਗ ਲੈਂਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰਾਧਿਆਪਕਗਣ ਅਤੇ ਵਿਦਿਆਰਥੀ।

ਜਲੰਧਰ, 3 ਅਕਤੂਬਰ, 2023: ਦੁਆਬਾ ਕਾਲਜ ਦੇ ਐਨਐਸਐਸ, ਐਨਸੀਸੀ, ਈਕੋ ਕੱਲਬ ਅਤੇ ਸਟੂਡੈਂਟ ਕਾਉਂਸਲ ਦੁਆਰਾ ਸੰਯੁਕਤ ਰੂਪ ਨਾਲ ਸਵੱਛਤਾ ਦਿਵਸ ਮਣਾਇਆ ਗਿਆ ਜਿਸ ਵਿੱਚ       ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰੋ. ਸੋਨਿਆ ਕਾਲੜਾ, ਪ੍ਰੋ. ਸੁਰਜੀਤ ਕੌਰ, ਡਾ. ਅਰਸ਼ਦੀਪ ਸਿੰਘ, ਡਾ. ਅਸ਼ਵਨੀ ਕੁਮਾਰ, ਪ੍ਰੋ. ਰਾਹੁਲ ਭਾਰਦਵਾਜ ਅਤੇ ਵਿਦਿਆਰਥੀਆਂ ਨੇ ਕੀਤਾ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਮਹਾਤਮਾ ਗਾਂਧੀ ਜੀ ਨੂੰ ਸਮਰਪਤ ਇਸ ਸਵੱਛਤਾ ਦਿਵਸ ਦੀ ਮਹੱਤਾ ਦੇ ਬਾਰੇ ਵਿੱਚ ਦੱਸਦੇ ਹੋਏ ਕਿਹਾ ਕਿ ਅੱਜ ਦੇ ਦਿਨ ਸਾਨੂੰ ਸਾਰੀਆਂ ਨੂੰ ਆਪਣੇ ਆਸ ਪਾਸ ਦੇ ਇਲਾਕੇ ਨੂੰ ਸਾਫ ਸੁਥਰਾ ਸਵੱਛ ਰਖਣ ਅਤੇ ਉਸਨੂੰ ਸਾਫ ਸੁਥਰਾ ਬਣਾ ਕੇ ਰੱਖਣ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਕਿਉਂਕੀ ਇਹ ਸਵੱਛਤਾ ਹੀ ਮਹਾਤਮਾ ਗਾਂਧੀ ਜੀ ਨੂੰ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ। ਉਨਾਂ ਨੇ ਕਿਹਾ ਕਿ ਦੋਆਬਾ ਕਾਲਜ ਅਸੀ ਵਿਦਿਆਰਥੀਆਂ ਵਿੱਚ ਸਮਾਜਿਕ ਜਿੰਮੇਵਾਰੀ ਦੀ ਭਾਵਨਾ ਨੂੰ ਪ੍ਰੋਤਸਾਹਿਤ ਕਰਦੇ ਹਾਂ ਜਿਸ ਵਿੱਚ ਕਿ ਉਹ ਹਰ ਖੇਤਰ ਵਿੱਚ ਆਪਣਾ ਯੋਗਦਾਨ ਦੇ ਸਕਨ।

ਪ੍ਰੋ. ਰਾਕੇਸ਼ ਕੁਮਾਰ ਨੇ ਹਾਜ਼ਿਰੀ ਨੂੰ ਪਿਛਲੇ ਕੁਝ ਦਿਨਾਂ ਤੋਂ ਸਵੱਛਤਾ ਨਾਲ ਸੰਬੰਧਤ ਕਾਲਜ ਵਿੱਚ ਕਰਵਾਈਆਂ ਜਾਣ ਵਾਲੀਆਂ ਵੱਖ ਵੱਖ ਕੰਮਾਂ ਦੀ ਪ੍ਰੇਜੇਂਟੇਸ਼ਨ ਦਿਖਾਈਆਂ ਜਿਸ ਵਿੱਚ ਕਾਲਜ ਦੇ ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੱਖ ਵੱਖ ਐਨਜੀਓਜ਼ ਦੇ ਨਾਲ ਮਿਲ ਕੇ ਗੋ-ਗਰੀਨ ਅਤੇ ਸਵੱਛਤਾ ਅਭਿਆਨ  ਸਫਲਤਾਪੂਰਵਕ ਚਲਾਇਆ। ਡਾ. ਅਸ਼ਵਨੀ ਕੁਮਾਰ ਨੇ ਈਕੋ ਕੱਲਬ ਦੀ ਸਮੇ ਸਮੇ ਤੇ ਕਰਵਾਈ ਗਈ ਵੱਖ ਵੱਖ ਗਤਿਵਿਧਿਆਂ ਦੇ ਬਾਰੇ ਵਿੱਚ ਪ੍ਰਕਾਸ਼ ਪਾਇਆ। ਡਾ. ਅਰਸ਼ਦੀਪ ਸਿੰਘ ਨੇ ਐਨਐਸਐਸ ਵਿਭਾਗ ਦੁਆਰਾ ਕਾਲਜ ਵਿੱਚ ਕਰਵਾਏ ਗਏ ਵੱਖ ਵੱਖ ਸਫਾਈ ਅਤੇ ਸਵੱਛਤਾ ਅਭਿਆਨਾਂ  ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੱਤੀ। ਡਾ. ਨਰਿੰਦਰ ਕੁਮਾਰ ਨੇ ਵਾਤਾਵਰਣ ਦੀ ਸਫਾਈ ਨਾਲ ਸੰਬੰਧਤ ਕਿਵਜ਼ ਕਰਵਾਇਆ ਜਿਸ ਵਿੱਚ ਵਿਦਿਆਰਥੀਆਂ ਅਤੇ ਪ੍ਰਾਧਿਆਪਕਾਂ ਨੇ ਵੱਧ ਚੜ ਕੇ ਭਾਗ ਲਿਆ। ਇਸ ਮੌਕੇ ਤੇ ਕਾਲਜ ਕੈਂਪਸ ਵਿੱਚ ਦੋਆਬਾ ਕਾਲਜ ਚੌਂਕ ਤਕ ਪ੍ਰਾਧਿਆਪਕਾਂ ਦੀ ਵਿਸ਼ੇਸ਼ ਸਵੱਛਤਾ ਵਾਕ ਦਾ ਵੀ ਅਯੋਜਨ ਕੀਤਾ ਗਿਆ ਜਿਸ ਵਿੱਚ ਸਾਰੇ ਹਓੂਮਨ ਚੈਨ ਬਨਾ ਕੇ ਆਸ ਪਾਸ ਦੇ ਵਾਤਾਵਰਣ ਨੂੰ ਸਵੱਛ ਰਖਣ ਦਾ ਪ੍ਰਣ ਲਿਆ। ਕਾਲਜ ਦੇ ਸਾਰੇ ਵਿਭਾਗਾਂ ਵਿੱਚ ਸਿੱਖਿਅਕ, ਗੈਰ ਸਿੱਖਿਅਕ ਅਤੇ ਵਿਦਿਆਰਥੀਆਂ ਨੇ ਮਿਲ ਕੇ ਕਲਾਸਾਂ ਅਤੇ ਲੈਬਰੋਟੇਰੀਜ਼ ਦੀ  ਸਾਫ ਸਫਾਈ ਦੇ ਅਭਿਆਨ ਵਿੱਚ ਵੱਧ ਚੜ ਕੇ ਭਾਗ ਲੈਂਦੇ ਹੋਏ ਸਵੱਛਤਾ ਦਿਵਸ ਵਿੱਚ ਆਪਣੀ ਭਾਗੀਦਾਰੀ ਦਿੱਤੀ।