ਦੋਆਬਾ ਕਾਲਜ ਵਿਖੇ ‘ਹੁਨਰ ਦੇ ਬਾਦਸ਼ਾਹ’ ਟੈਲੇਂਟ ਸ਼ੋ ਅਯੋਜਤ
ਜਲੰਧਰ, 18 ਅਕਤੂਬਰ 2022: ਦੋਆਬਾ ਕਾਲਜ ਦੇ ਈਸੀਏ ਵਿਭਾਗ ਵਲੋਂ ਹੁਨਰ ਦੇ ਬਾਦਸ਼ਾਹ ਟੈਲੇਂਟ ਸ਼ੋ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਡਾ. ਅਵਿਨਾਸ਼ ਚੰਦਰ-ਡੀਨ ਈਸੀਏ, ਪ੍ਰਾਧਿਾਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। ਸਮਾਰੋਹ ਦਾ ਸ਼ੁਭਾਰੰਭ ਸ਼ਮਾ ਰੋਸ਼ਨ ਦੀ ਰਸਮ, ਗਾਇਤਰੀ ਮੰਤਰ ਅਤੇ ਗਣੇਸ਼ ਵੰਦਨਾ ਨਾਲ ਕੀਤਾ ਗਿਆ।
ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਟੈਲੇਂਟ ਸ਼ੋ ਵਿਦਿਆਰਥੀਆਂ ਦੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਸੰਚਾਰਿਤ ਕਰਨ ਦਾ ਇਕ ਸਸ਼ਕਤ ਮਾਧਿਅਮ ਹੈ ਜਿਸ ਤੋਂ ਕਿ ਵਿਦਿਆਰਥੀਆਂ ਦੀ ਸ਼ਖਸੀਅਤ ਬਖੂਬੀ ਨਿਖਰਦੀ ਹੈ ਅਤੇ ਉਹ ਆਪਣੇ ਜੀਵਨ ਦੀਆਂ ਚੁਨੋਤੀਆਂ ਦਾ ਸਾਮਣਾ ਕਰਨ ਵਿੱਚ ਕਾਬਲ ਬਣਦੇ ਹਨ। ਡਾ. ਭੰਡਾਰੀ ਨੇ ਕਿਹਾ ਕਿ ਪਿਛਲੇ ਸਾਲ ਕਾਲਜ ਦੇ ਵਿਦਿਆਰਥੀਆਂ ਨੇ ਜੀਐਨਡੀਯੂ ਦੀਆਂ ਸਮੈਸਟਰ ਪ੍ਰੀਖਿਆਵਾਂ ਵਿੱਚ 56 ਮੈਰਿਟ ਸਥਾਨ ਪ੍ਰਾਪਤ ਕੀਤੇ ਅਤੇ ਇਹ ਉਮੀਦ ਜਾਹਿਰ ਕੀਤੀ ਕਿ ਇਸੇ ਤਰਾਂ ਈਸੀਏ ਦੇ ਵਿਦਿਆਰਥੀ ਵੀ ਆਪਣੇ ਕਾਲਜ ਦਾ ਨਾਮ ਜੀਐਨਡੀਯੂ ਵਿੱਚ ਵੀ ਰੋਸ਼ਨ ਕਰਣਗੇ।
ਵਿਦਿਆਰਥਣ ਕਨਿਸ਼ਕਾ ਨੇ ਰਾਜਸਥਾਨੀ ਡਾਂਸ, ਦਿਵਯਾ ਅਤੇ ਕਸ਼ਿਸ਼ ਨੇ ਮਿਕਸ ਡਾਂਸ, ਰਿਸ਼ਬ ਨੇ ਗਜ਼ਲ, ਤਰਨ ਬਾਦਸ਼ਾਹ ਨੇ ਲੋਕ ਗੀਤ, ਤੇਜਸ ਨੇ ਰਾਗ ਮਾਲਕੋਂਸ ਵਿੱਚ ਕਲਾਸਿਕਲ ਗੀਤ, ਕਮਲਜੀਤ ਨੇ ਕਵਿਤਾ ਉਚਾਰਣ, ਅਨੁਰਾਗ ਦੁੱਗਲ ਨੇ ਵੈਸਟਰਨ ਸੋਲੋ ਗੀਤ, ਤੇਜਸ, ਅਨੁਰਾਗ, ਕਸ਼ਿਸ਼, ਜਸਲੀਨ, ਪ੍ਰਵੀਣ, ਆਰਤੀ ਅਤੇ ਪਲਕ ਨੇ ਵੈਸਟਰਨ ਗਰੁਪ ਸਾਂਗ, ਬੀਏਜੇਐਮਸੀ ਅਤੇ ਐਮਏਜੇਐਮਸੀ ਦੇ ਵਿਦਿਆਰਥੀਆਂ ਨੇ ਮਨੋਰਮ ਕੋਰਿਓਗ੍ਰਾਫੀ, ਭੰਗੜਾ ਟੀਮ ਨੇ ਭੰਗੜੇ ਦੀ ਖੂਬਸੂਰਤ ਪੇਸ਼ਕਾਰੀ ਵਿਖਾਈ ਅਤੇ ਪੂਜਾ ਨੇ ਸੋਲੋ ਡਾਂਸ ਪੇਸ਼ ਕੀਤਾ ਜਿਸਦੀ ਬਹੁਤ ਵਾਹ ਵਾਹੀ ਹੋਈ।
ਡਾ. ਅਵਿਨਾਸ਼ ਚੰਦਰ- ਡੀਨ, ਈਸੀਏ ਨੇ ਕਾਲਜ ਦੇ ਈਸੀਏ ਵਿਭਾਗ ਦੇ ਰੋਲ ਦੀ ਚਰਚਾ ਕਰਦੇ ਹੋਏ ਕਿਹਾ ਕਿ ਈਸੀਏ ਦੀ ਗਤਿਵਿਧਿਆਂ ਦੇ ਦੁਆਰਾ ਵਿਦਿਆਰਥੀਆਂ ਦੀ ਸਖਸੀਅਤ ਨੂੰ ਨਿਖਾਰਣ ਦਾ ਕੰਮ ਬਖੂਬੀ ਕੀਤਾ ਹੈ ਤਾਕਿ ਉਹ ਅਕਾਦਮਿਕ ਗਿਆਨ ਦੇ ਨਾਲ ਨਾਲ ਆਪਣੀ ਅੰਦਰ ਦੀ ਪ੍ਰਤਿਭਾ ਨੂੰ ਇਸ ਮੰਚ ਦੁਆਰਾ ਉਜਾਗਰ ਕਰ ਸਕਣ। ਪ੍ਰੋ. ਸੰਦੀਪ ਚਾਹਲ ਨੇ ਹਾਜ਼ਿਰੀ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਪ੍ਰੋ. ਪਿ੍ਰਆ ਚੋਪੜਾ ਅਤੇ ਡਾ. ਸ਼ਿਵਿਕਾ ਦੱਤਾ ਨੇ ਬਖੂਬੀ ਕੀਤਾ।