ਦੋਆਬਾ ਕਾਲਜ ਵਿਖੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਟੇਸਟ ਬੈਟਲ ਕੰਪੀਟਿਸ਼ਨ ਅਯੋਜਤ
ਜਲੰਧਰ, 29 ਅਗਸਤ, 2024: ਦੋਆਬਾ ਕਾਲਜ ਦੇ ਪੋਸਟ ਗ੍ਰੈਜੂਏਟ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਆਪਣੇ ਵਿਦਿਆਰਥੀਆਂ ਦੇ ਲਈ ਟੇਸਟ ਬੈਟਲ ਕੰਪੀਟਿਸ਼ਨ ਦਾ ਅਯੋਜਨ ਕੀਤਾ ਗਿਆ ।
ਇਸ ਮੌਕੇ ’ਤੇ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਦੀ 6 ਟੀਮਾਂ ਨੇ ਇਸ ਇਵੈਂਟ ਵਿੱਚ ਵੱਧ ਚੜ੍ਹ ਕੇ ਭਾਗ ਲੈ ਕੇ ਵੱਖ—ਵੱਖ ਪਕਵਾਨ ਬਣਾਏ । ਫਲੈਮ ਫਾਇਟਰਸ ਵਿਦਿਆਰਥੀਆਂ ਦੀ ਟੀਮ ਨੇ ਵੈਸਟਰਨ ਕਿਊਜ਼ਿਨ—ਕ੍ਰੋਕੇਟਸ ਅਤੇ ਇੰਡੀਅਨ ਕਿਊਜ਼ਿਨ ਦੇ ਅੰਤਰਗਤ ਰਸੀਲੇ ਰਾਜਮਾ ਅਤੇ ਬ੍ਰੈਡ ਰਸ ਮਲਾਈ ਦੀ ਸਵਾਦਿਸ਼ਟ ਡਿਸ਼ਿਜ਼ ਬਣਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ । ਇਸੀ ਤਰ੍ਹਾਂ ਕਿਚਨ ਵਿਜਰਡ ਦੀ ਟੀਮ ਨੇ ਇਟੈਲਿਅਨ ਕਿਊਜ਼ਿਨ ਕ੍ਰਿਮੀ ਪਾਸਤਾ ਅਤੇ ਇੰਡੀਅਨ ਕਿਊਜ਼ਿਨ ਵਿੱਚ ਹਰੇ—ਭਰੇ ਕਬਾਬ ਅਤੇ ਡ੍ਰਾਈ ਫਰੂਟ ਸੈਮੀਆ ਬਣਾ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ । ਪ੍ਰੋ. ਵਿਸ਼ਾਲ ਸ਼ਰਮਾ— ਵਿਭਾਗਮੁੱਖੀ, ਡਾ. ਭਾਰਤੀ ਗੁਪਤਾ, ਪੋ੍ਰ. ਮਨਜੀਤ ਕੌਰ ਨੇ ਜੱਜ ਦੀ ਭੂਮਿਕਾ ਨਿਭਾਈ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੇ ਆਪਣੀ ਦੇਸੀ ਅਤੇ ਵਿਦੇਸੀ ਪ੍ਰਚਲਿਤ ਪਕਵਾਨ ਬਣਾ ਕੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਜਿਸ ਦੇ ਲਈ ਇਹ ਸਾਰੇ ਵਿਦਿਆਰਥੀ ਅਤੇ ਵਿਭਾਗ ਦੇ ਪ੍ਰਾਧਿਆਪਕ ਵਧਾਈ ਦੇ ਹੱਕਦਾਰ ਹਨ । ਜੇਤੂ ਟੀਮ ਨੂੰ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰੋ. ਵਿਸ਼ਾਲ ਸ਼ਰਮਾ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।