ਦੋਆਬਾ ਕਾਲਜ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ
ਜਲੰਧਰ () 05 ਸਤੰਬਰ, 2024 ਦੋਆਬਾ ਕਾਲਜ ਦੀ ਸਟੂਡੈਂਟ ਕਾਊਂਸਿਲ ਵੱਲੋਂ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ‘ਤੇ ਵਧਾਈ ਦਿੰਦੇ ਹੋਏ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦੇ ਸ਼ੁਭ ਦਿਨ ’ਤੇ ਸਾਨੂੰ ਸਾਰੀਆਂ ਨੂੰ ਆਪਣੇ ਪ੍ਰਾਧਿਆਪਕ ਹੋਣ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿਉਂਕਿ ਪ੍ਰਾਧਿਆਪਕ ਹੀ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦੇ ਕੇ ਉਨ੍ਹਾਂ ਦੀ ਪ੍ਰਤਿਭਾ ਨੂੰ ਉਜਾਗਰ ਕਰ ਦੇਸ਼ ਦਾ ਵਧੀਆ ਨਾਗਰਿਕ ਬਣਾਉਣ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਦਿੰਦਾ ਹੈ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਗੁਰੂ ਵਿਦਿਆਰਥੀਆਂ ਨੂੰ ਅਗਿਆਨਤਾ ਦੇ ਹਨੇਰੇ ਤੋਂ ਚਾਨਣ ਵੱਲ ਲੈ ਜਾਂਦਾ ਹੈ ਅਤੇ ਵਿਦਿਆਰਥੀਆਂ ਨੂੰ ਜੀਵਨ ਦੀ ਚੁਣੌਤਿਆਂ ਦਾ ਸਾਹਮਣਾ ਕਰਨ ਦੇ ਲਈ ਆਤਮ ਵਿਸ਼ਵਾਸ ਜਗਾਉਂਦਾ ਹੈ । ਅਧਿਆਪਕਾਂ ਦੇ ਪ੍ਰਤੀ ਧੰਨਵਾਦ ਕਰਦੇ ਹੋਏ ਦੋਆਬਾ ਕਾਲਜ ਦੀ ਸਟੂਡੈਂਟ ਕਾਂਊਸਿਲ ਦੀ ਪ੍ਰਤੀਨਿਧੀ ਦੇ ਰੂਪ ਵਿੱਚ ਵਿਦਿਆਰਥਣ ਇਸ਼ਿਤਾ ਨੇ ਕਿਹਾ ਕਿ ਪ੍ਰਾਧਿਆਪਕ ਸਟੂਡੈਂਟ ਦੇ ਲਈ ਰੌਲ ਮਾਡਲ ਹੁੰਦੇ ਹਨ ਜਿਨ੍ਹਾਂ ਤੋਂ ਪ੍ਰੇਰਣਾ ਲੈ ਕੇ ਵਿਦਿਆਰਥੀ ਸਹੀ ਦਿਸ਼ਾ ਚੁਣਦੇ ਹਨ। ਵਿਦਿਆਰਥਣ ਕਸ਼ਿਸ਼ ਨੇ ਭਾਵਪੂਰ ਸ਼ਬਦਾਂ ਨਾਲ ਆਪਣੇ ਪ੍ਰਾਧਿਆਪਕਾਂ ਦੇ ਪ੍ਰਤੀ ਪਿਆਰ ਪ੍ਰਗਟ ਕਰਦੇ ਹੋਏ ਕਿਹਾ ਕਿ ਮਾਤਾ—ਪਿਤਾ ਤੋਂ ਬਾਅਦ ਜੀਵਨ ਵਿੱਚ ਪ੍ਰਾਧਿਆਪਕ ਹੀ ਵਿਦਿਆਰਥੀ ਨੂੰ ਹਮੇਸ਼ਾ ਤਰੱਕੀ ਦੀ ਰਾਹ ’ਤੇ ਅੱਗੇ ਵੱਧਣ ਲਈ ਆਪਣਾ ਵੱਡਮੁੱਲਾ ਯੋਗਦਾਨ ਦਿੰਦੇ ਹਨ ।
ਇਸ ਮੌਕੇ ’ਤੇ ਵਿਦਿਆਰਥੀਆਂ ਨੇ ਗੀਤ, ਡਾਂਸ, ਫਨ ਗੇਮਸ ਅਤੇ ਮਿਊਜਿਕਲ ਚੈਅਰਸ ਆਦਿ ਦਾ ਅਯੋਜਨ ਕੀਤਾ ਜਿਸ ਵਿੱਚ ਪ੍ਰਾਧਿਆਪਕਾਂ ਨੇ ਵੱਧ ਚੜ੍ਹ ਕੇ ਭਾਗ ਲਿਆ । ਮਹੀਲਾ ਪ੍ਰਾਧਿਆਪਕਾਂ ਦੀ ਮਿਊਜਕਲ ਚੈਅਰਸ ਵਿੱਚ ਡਾ. ਸਿਮਰਨ ਸਿੱਧੂ ਨੇ ਪਹਿਲਾ ਅਤੇ ਪੁਰਸ਼ ਪ੍ਰਾਧਿਆਪਕਾਂ ਵਿੱਚ ਡਾ. ਨਰਿੰਦਰ ਕੁਮਾਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਮੰਚ ਸੰਚਾਲਨ ਵਿਦਿਆਰਥੀ ਇਸ਼ਿਤਾ, ਕਸ਼ਿਸ਼ ਅਤੇ ਅੰਮ੍ਰਿਤਾ ਨੇ ਬਖੂਬੀ ਕੀਤਾ ।