ਗੁਰੂ ਨਾਨਕ ਦੇਵ ਯੂਨੀਵਰਸਿਟੀ ਡਰਾਮਾ ਕਲੱਬ ਅਤੇ ਆਵਾਜ਼ ਰੰਗਮੰਚ ਟੋਲੀ ਵੱਲੋਂ ਕਰਵਾਇਆ ਜਾ ਰਿਹਾ ਨਾਟਕ ਮੇਲਾ ਸਮਾਪਤ

ਗੁਰੂ ਨਾਨਕ ਦੇਵ ਯੂਨੀਵਰਸਿਟੀ ਡਰਾਮਾ ਕਲੱਬ ਅਤੇ ਆਵਾਜ਼ ਰੰਗਮੰਚ ਟੋਲੀ ਵੱਲੋਂ ਦਸ਼ਮੇਸ਼ ਆਡੀਟੋਰੀਅਮ ਵਿਖੇ ਕਰਵਾਇਆ ਜਾ ਰਿਹਾ ਚੌਥਾ ਚਾਰ ਰੋਜ਼ਾ ਨਾਟਕ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

ਗੁਰੂ ਨਾਨਕ ਦੇਵ ਯੂਨੀਵਰਸਿਟੀ ਡਰਾਮਾ ਕਲੱਬ ਅਤੇ ਆਵਾਜ਼ ਰੰਗਮੰਚ ਟੋਲੀ ਵੱਲੋਂ ਕਰਵਾਇਆ ਜਾ ਰਿਹਾ ਨਾਟਕ ਮੇਲਾ ਸਮਾਪਤ

ਅੰਮ੍ਰਿਤਸਰ, 4 ਅਪ੍ਰੈਲ, 2025: ਗੁਰੂ ਨਾਨਕ ਦੇਵ ਯੂਨੀਵਰਸਿਟੀ ਡਰਾਮਾ ਕਲੱਬ ਅਤੇ ਆਵਾਜ਼ ਰੰਗਮੰਚ ਟੋਲੀ ਵੱਲੋਂ ਦਸ਼ਮੇਸ਼ ਆਡੀਟੋਰੀਅਮ ਵਿਖੇ ਕਰਵਾਇਆ ਜਾ ਰਿਹਾ ਚੌਥਾ ਚਾਰ ਰੋਜ਼ਾ ਨਾਟਕ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ। ਮੇਲੇ ਦੇ ਚੌਥੇ ਦਿਨ ਅਕਸ ਰੰਗਮੰਚ ਸਮਰਾਲਾ ਵੱਲੋਂ ਰਾਜਵਿੰਦਰ ਸਮਰਾਲਾ ਦੇ ਲਿਖੇ ਅਤੇ ਨਿਰਦੇਸ਼ਿਤ ਕੀਤੇ ਨਾਟਕ ‘ਰਾਹਾਂ ਵਿੱਚ ਅੰਗਿਆਰ ਬੜੇ ਸੀ’ ਦੀ ਸਫ਼ਲ ਪੇਸ਼ਕਾਰੀ ਕੀਤੀ ਗਈ। 

ਇਹ ਇੱਕ ਪਾਤਰੀ ਨਾਟਕ ਪੰਜਾਬੀ ਸਾਹਿਤ ਜਗਤ ਦੀ ਪ੍ਰਸਿੱਧ ਸ਼ਾਇਰਾ ਸੁੱਖਵਿੰਦਰ ਅੰਮ੍ਰਿਤ ਦੀ ਜ਼ਿੰਦਗੀ ਅਤੇ ਲਿਖਤਾਂ ਤੇ ਅਧਾਰਿਤ ਸੀ। ਨਾਟਕ ਵਿੱਚ ਸੁਖਵਿੰਦਰ ਅੰਮ੍ਰਿਤ ਦੀ ਭੂਮਿਕਾ ਵਿੱਚ ਨੂਰ ਕਮਲ ਨੇ ਬਾਕਮਾਲ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਤੇ ਅਮਿੱਟ ਛਾਪ ਛੱਡੀ। ਨਾਟਕ ਸੁਖਵਿੰਦਰ ਅੰਮ੍ਰਿਤ ਦੇ ਜੀਵਨ ਦੇ ਸੰਘਰਸ਼ ਦੀ ਕਹਾਣੀ ਸੀ ਕਿਵੇਂ ਉਹਨਾਂ ਦਾ ਬਚਪਨ ਪਿਓ ਦੇ ਗੁੱਸੇ ਦੇ ਸਹਿਮ ਵਿੱਚ ਗੁਜ਼ਰਿਆ ਅਤੇ ਨੌਵੀਂ ਤੋਂ ਬਾਅਦ ਪੜਨ ਦਾ ਮੌਕਾ ਵੀ ਨਹੀਂ ਦਿੱਤਾ ਗਿਆ। ਸਤਾਰਾਂ ਸਾਲ ਦੀ ਉਮਰ ਵਿੱਚ ਵਿਆਹ ਹੋ ਗਿਆ ਅਤੇ ਹਲਾਤ ਫਿਰ ਉਹੀ ਰਹੇ। ਕਿਸੇ ਨੇ ਵੀ ਸ਼ਾਇਰਾ ਦੀ ਲੇਖਣੀ ਦੀ ਕਲਾ ਦਾ ਸਮਰਥਨ ਨਹੀਂ ਕੀਤਾ ਸਗੋਂ ਵਿਰੋਧ ਹੀ ਕੀਤਾ। ਪਰ ਸ਼ਾਇਰਾ ਨੇ ਲਿਖਣਾ ਜਾਰੀ ਰੱਖਿਆ ਵੱਡੀ ਉਮਰ ਵਿੱਚ ਫਿਰ ਸਕੂਲ ਦਾਖਲਾ ਲਿਆ ਜਿੱਥੇ ਉਸ ਦੇ ਬੱਚੇ ਪੜਦੇ ਸੀ ਅਤੇ ਐਮ.ਏ. ਤੱਕ ਪੜਾਈ ਕਰਕੇ ਸਾਹਿਤ ਦੀ ਦੁਨੀਆ ਵਿੱਚ ਕਿਵੇਂ ਸੁਖਵਿੰਦਰ ਅੰਮ੍ਰਿਤ ਨੇ ਆਪਣਾ ਵੱਖਰਾ ਤੇ ਵੱਡਾ ਨਾਮ ਬਣਾਇਆ। ਨਾਟਕ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਦੇ ਜੀਵਨ ਦੇ ਹਰ ਪਹਿਲੂ ਨੂੰ ਬਾਖੂਬੀ ਬਿਆਨ ਕਰਨ ਵਿੱਚ ਕਾਮਯਾਬ ਰਿਹਾ। 

ਇਸ ਮੌਕੇ ਡਾ ਅਮਨਦੀਪ ਸਿੰਘ ਇੰਚਾਰਜ ਯੂਵਕ ਭਲਾਈ ਵਿਭਾਗ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਹਰਗੁਨ ਹਸਪਤਾਲ ਤੋਂ ਡਾ ਗੁਰਵਿੰਦਰ ਅਤੇ ਡਾ. ਹਰਪ੍ਰੀਤ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰੀ ਭਰੀ। ਡਾ ਸੁਨੀਲ ਇੰਚਾਰਚ ਡਰਾਮਾ ਕਲੱਬ ਵੱਲੋਂ ਪ੍ਰਸਿੱਧ ਮੇਕਅਪ ਆਰਟਿਸਟ ਗਗਨਦੀਪ ਸਿੰਘ ਅਤੇ ਸੀਨੀਅਰ ਅਦਾਕਾਰ ਕਰਮਜੀਤ ਸੰਧੂ ਨੂੰ ਡਰਾਮਾ ਕਲੱਬ ਅਤੇ ਆਵਾਜ਼ ਰੰਗਮੰਚ ਟੋਲੀ ਨੂੰ ਦਿੱਤੇ ਸਹਿਯੋਗ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਡਰਾਮਾ ਕਲੱਬ ਦੀ ਸਾਰੀ ਟੀਮ ਨੇ ਕਨਵੀਨਰ ਹਰਪ੍ਰੀਤ ਸਿੰਘ ਅਤੇ ਮਨਪ੍ਰੀਤ ਚੱਡਾ ਦਾ ਖਾਸ ਧੰਨਵਾਦ ਕੀਤਾ। ਨਾਟਕ ਮੇਲੇ ਦੇ ਆਖਰੀ ਦਿਨ ਵਿਰਾਟ ਦੇਵਗਨ,ਕੰਵਲ ਰੰਧੇਅ, ਸੋਨੀਆ ਅਰੋੜਾ, ਪੁਸ਼ਕਿਨ ਕਾਲਰਾ, ਨਿਖਿਲ ਸ਼ਰਮਾ, ਸ਼ਬਯਤਾ ਜਰਯਾਲ, ਤੇਜਸਵਨੀ ਸ਼ਰਮਾ, ਤੇਜਪ੍ਰਤਾਪ ਸਿੰਘ,  ਵਿਸ਼ਾਲਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਨਾਟਕ ਦਾ ਅਨੰਦ ਮਾਣਿਆ।