ਬੈਡਮਿੰਟਨ ਲਵਰਜ਼ ਵਲੋਂ ਆਯੋਜਿਤ ਤੀਜਾ ਚਾਰ ਰੋਜ਼ਾ ਟੂਰਨਾਮੈਂਟ ਸ਼ਾਨੋ ਸ਼ੋਕਤ ਨਾਲ ਸਮਾਪਤ
ਹਲਕਾ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਯਾ ਵੱਲੋਂ ਮੁੱਖ ਮਹਿਮਾਨ ਵਜੋਂ ਕੀਤੀ ਗਈ ਸ਼ਿਰਕਤ
ਟੀਮ ਬੈਡਮਿੰਟਨ ਕਿੰਗਜ਼ ਜੇਤੂ ਅਤੇ ਫ਼ਿਰੋਜ਼ਪੁਰ ਬੁੱਲਜ਼ ਰਹੀ ਉੱਪ ਜੇਤੂ
ਫ਼ਿਰੋਜ਼ਪੁਰ, 28 ਨਵੰਬਰ, 2022: ਬੈਡਮਿੰਟਨ ਲਵਰਜ਼ ਵਲੋਂ ਤੀਜਾ 4 ਰੋਜ਼ਾ ਬੈਡਮਿੰਟਨ ਟੂਰਨਾਮੈਂਟ ਸਥਾਨਕ ਕ੍ਰਿਸ਼ਨਾ ਇਨਕਲੇਵ, ਮੋਗਾ ਰੋਡ, ਪਿੰਡ ਆਲੇਵਾਲਾ ਵਿਖੇ ਆਯੋਜਿਤ ਕੀਤਾ ਗਿਆ। ਜਿਸ ਦਾ ਉਦਘਾਟਨ ਸ.ਜਸਵੰਤ ਸਿੰਘ ਅਤੇ ਸ.ਬਲਜੀਤ ਸਿੰਘ ਮੁੱਤੀ ਵਲੋਂ ਕੀਤਾ। ਇਸ ਦੌਰਾਨ ਰਜਨੀਸ਼ ਦਹੀਯਾ, ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਅਤੇ ਮੈਚਾਂ ਦਾ ਆਨੰਦ ਲਿਆ ਗਿਆ ਅਤੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ।
ਇਸ ਮੌਕੇ ਵਿਧਾਇਕ ਰਜਨੀਸ਼ ਦਹੀਯਾ ਨੇ ਕਿਹਾ ਕਿ ਸਾਨੂੰ ਆਪਣੇ ਜੀਵਨ ਵਿੱਚ ਖੇਡਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਖੇਡਣ ਨਾਲ ਸਰੀਰ ਦੀ ਕਸਰਤ ਹੁੰਦੀ ਹੈ ਅਤੇ ਇਸ ਨਾਲ ਸਰੀਰ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ । ਉਹਨਾਂ ਵਲੋਂ ਨੋਜਵਾਨਾ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਦੀ ਖਾਸ ਤੌਰ ਤੇ ਅਪੀਲ ਵੀ ਕੀਤੀ।
ਇਸ ਦੌਰਾਨ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਜਸਵੰਤ ਸਿੰਘ ਖਾਲਸਾ ਅਤੇ ਬਲਜੀਤ ਸਿੰਘ ਮੁੱਤੀ ਨੇ ਕਿਹਾ ਕਿ ਟੂਰਨਾਮੈਂਟ ਨੂੰ ਲੈ ਕੇ ਖਿਡਾਰੀਆਂ ਵਿੱਚ ਕਾਫੀ ਉਤਸ਼ਾਹ ਪਾਇਆ ਮਿਲਿਆ ਅਤੇ ਟੀਮਾਂ ਦੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ। ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦਿਆਂ ਬੈਡਮਿੰਟਨ ਲਵਰਜ਼ ਕਲੱਬ ਦੇ ਅਹੁਦੇਦਾਰ ਸ.ਤਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਕੁੱਲ 6 ਪੰਜਾਬ ਟਾਈਗਰਜ਼, ਦਲੇਰ ਵੂਲਵਜ਼, ਸਮੈਸ਼ਰਜ਼ ਬਾਜ਼, ਸਿੰਘ ਸਰਦਾਰਜ਼, ਫ਼ਿਰੋਜ਼ਪੁਰ ਬੁੱਲਜ਼ ਅਤੇ ਬੈਡਮਿੰਟਨ ਕਿੰਗਜ਼ ਨੇ ਭਾਗ ਲਿਆ ਅਤੇ ਹਰੇਕ ਟੀਮ ਵਿੱਚ 66 ਖਿਡਾਰੀਆਂ ਨੇ ਹਿੱਸਾ ਲਿਆ। ਇਸ ਵਿੱਚ ਪਹਿਲਾਂ 33 ਟੀਮਾਂ ਦੇ ਦੋ ਗਰੁੱਪ ਬਣਾ ਕੇ ਲੀਗ ਮੁਕਾਬਲੇ ਕਰਵਾਏ ਗਏ। ਜਿਸ ਵਿੱਚ 18 ਡਬਲਜ਼ ਅਤੇ 12 ਸਿੰਗਲਜ਼ ਮੈਚ ਖੇਡੇ ਗਏ। ਟੂਰਨਾਮੈਂਟ ਦੇ ਲੀਗ ਮੁਕਾਬਲਿਆਂ ਵਿੱਚ ਅੰਕਾਂ ਦੇ ਆਧਾਰ ਤੇ ਹਰੇਕ ਗਰੁੱਪ ਵਿੱਚੋਂ 22 ਟੀਮਾਂ ਸੈਮੀਫਾਈਨਲਜ਼ ਵਿੱਚ ਪਹੁੰਚੀਆਂ। ਸੈਮੀਫਾਈਨਲਜ਼ ਵਿੱਚ ਦਲੇਰ ਵੂਲਵਜ਼, ਸਮੈਸ਼ਰਜ਼ ਬਾਜ਼, ਫ਼ਿਰੋਜ਼ਪੁਰ ਬੁੱਲਜ਼ ਅਤੇ ਬੈਡਮਿੰਟਨ ਕਿੰਗਜ਼ ਨੇ ਇੱਕ ਦੂਜੇ ਦਾ ਮੁਕਾਬਲਾ ਕੀਤਾ ਅਤੇ ਇਨ੍ਹਾਂ ਰੌਚਕ ਮੁਕਾਬਲਿਆਂ ਤੋਂ ਬਾਅਦ ਫਾਈਨਲ ਮੈਚ ਟੀਮ ਬੈਡਮਿੰਟਨ ਕਿੰਗਜ਼ ਅਤੇ ਫ਼ਿਰੋਜ਼ਪੁਰ ਬੁੱਲਜ਼ ਵਿੱਚ ਖੇਡਿਆ ਗਿਆ ਅਤੇ ਇਸ ਵਿੱਚ ਕਪਤਾਨ ਸਰਬਜੀਤ ਸਿੰਘ ਭਾਵੜਾ ਦੀ ਟੀਮ ਬੈਡਮਿੰਟਨ ਕਿੰਗਜ਼ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜੇਤੂ ਅਤੇ ਕਪਤਾਨ ਹਰਮਨਪ੍ਰੀਤ ਸਿੰਘ ਮੁੱਤੀ ਫ਼ਿਰੋਜ਼ਪੁਰ ਬੁਲਜ਼ ਉੱਪ ਜੇਤੂ ਰਹੀ। ਟੂਰਨਾਮੈਂਟ ਦੇ ਪ੍ਰਬੰਧਕਾਂ ਵਲੋਂ ਖਿਡਾਰੀਆਂ ਨੂੰ ਮੈਡਲ ਅਤੇ ਸ਼ੀਲਡਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੈਮਸੰਗ ਮੋਬਾਇਲਜ਼, ਟੀ.ਆਰ.ਐਂਟਰਪ੍ਰਾਇਸਿਜ਼ ਫ਼ਿਰੋਜ਼ਪੁਰ ਵੱਲੋਂ ਸੈਮੀਫਾਈਨਲ ਦੇ ਸਾਰੇ ਖਿਡਾਰੀਆਂ ਨੂੰ ਗਿਫ਼ਟ ਹੈਂਪਰਜ਼ ਦਿੱਤੇ ਗਏ ਅਤੇ ਦੀਪ ਆਯੁਰਵੇਦ ਕਲੀਨਿਕ, ਫ਼ਿਰੋਜ਼ਪੁਰ ਸ਼ਹਿਰ ਦੇ ਡਾ. ਜਸਮੀਤ ਸਿੰਘ, ਡਾ ਲਵਦੀਪ ਸਿੰਘ, ਬਿਮਲਪ੍ਰੀਤ ਸਿੰਘ, ਕਨਿਸ਼ਕ ਤਿਵਾੜੀ, ਨਦਰਬੀਰ ਸਿੰਘ ਵੱਲੋਂ ਫਾਈਨਲ ਦੇ ਖਿਡਾਰੀਆਂ ਨੂੰ ਗਿਫ਼ਟ ਹੈਂਪਰਜ਼ ਦਿੱਤੇ ਗਏ।
ਇਸ ਟੂਰਨਾਮੈਂਟ ਵਿੱਚ ਦਲੇਰ ਵੂਲਵਜ਼ਯ ਮਨਦੀਪ ਸਿੰਘ, ਸਰਵਜੋਤ ਸਿੰਘ, ਸਰਬਜੀਤ ਸਿੰਘ ਸਾਬਾ, ਸੁਰਿੰਦਰ ਗਿੱਲ, ਕਰਿਸ਼ਨਾ ਬਾਂਸਲ ਅਤੇ ਪਿਊਸ਼ ਜੈਨ, ਪੰਜਾਬ ਟਾਈਗਰਜ਼ਯ ਰਣਜੀਤ ਸਿੰਘ ਸਿੱਧੂ, ਪੈਰੀ ਅਗਰਵਾਲ, ਤਲਵਿੰਦਰ ਸਿੰਘ, ਗੁਰਜੀਤ ਸੋਢੀ, ਵਿਨੋਦ ਗੁਪਤਾ ਅਤੇ ਕਪਿਲ ਛਣਵਾਲ, ਸਮੈਸ਼ਰਜ਼ ਬਾਜ਼ਯ ਜਸਪ੍ਰੀਤ ਪੁਰੀ, ਸ਼ਮਸ਼ੇਰ ਸਿੰਘ, ਸੰਦੀਪ ਚੌਧਰੀ, ਯਾਦਵਿੰਦਰ ਸ਼ਰਮਾ, ਸੁਭਾਸ਼ ਕੁਮਾਰ ਅਤੇ ਕਰਨਬੀਰ ਸਿੰਘ ਸੋਢੀ, ਬੈਡਮਿੰਟਨ ਕਿੰਗਜ਼ਯ ਸਰਬਜੀਤ ਸਿੰਘ ਭਾਵੜਾ, ਨਵਪ੍ਰੀਤ ਸਿੰਘ ਨੋਬਲ, ਜਸਵੰਤ ਸੈਣੀ, ਸੁਨੀਲ ਕੰਬੋਜ, ਦੀਪਕ ਜੈਨ ਅਤੇ ਰਾਘਵ ਦੇਵਗਨ, ਸਿੰਘ ਸਰਦਾਰਜ਼ਯ ਰਣਜੀਤ ਸਿੰਘ ਖਾਲਸਾ, ਅੰਮ੍ਰਿਤਪਾਲ ਸਿੰਘ ਬਰਾੜ, ਮਹਿੰਦਰ ਸਿੰਘ ਸ਼ੈਲੀ, ਮਨੋਜ ਕੁਮਾਰ, ਜਗਜੀਤ ਸਿੰਘ ਖਾਲਸਾ ਅਤੇ ਚਰਨਜੀਤ ਸਿੰਘ ਚਹਿਲ, ਫ਼ਿਰੋਜ਼ਪੁਰ ਬੁੱਲਜ਼ਯ ਹਰਮਨਪ੍ਰੀਤ ਸਿੰਘ ਮੁੱਤੀ, ਤਾਰਕ ਨਾਰੰਗ, ਜਸਪ੍ਰੀਤ ਸਿੰਘ ਸੈਣੀ, ਸ਼ੈਰੀ ਅਗਰਵਾਲ, ਅਤਰ ਸਿੰਘ ਗਿੱਲ ਅਤੇ ਗੌਰਵ ਗੋਇਲ ਵੱਲੋਂ ਭਾਗ ਲਿਆ ਗਿਆ। ਇਸ ਟੂਰਨਾਮੈਂਟ ਵਿੱਚ ਕਲੋਨੀ ਨਿਵਾਸੀਆਂ ਜਸਵੰਤ ਸਿੰਘ, ਬਲਜੀਤ ਸਿੰਘ ਅਤੇ ਸਮੂਹ ਪਰਿਵਾਰਾਂ, ਹਰੀਸ਼ ਬਾਂਸਲ, ਸਰਬਜੀਤ ਸਿੰਘ ਸਾਬਾ, ਕਿਸ਼ੋਰ ਕੁਮਾਰ, ਰਾਹੁਲ ਚੋਪੜਾ ਵਲੋਂ ਚਾਹ ਅਤੇ ਪ੍ਰਸ਼ਾਦਿਆਂ ਦਾ ਲੰਗਰ ਬਣਾ ਕੇ ਵਰਤਾਇਆ ਗਿਆ। ਇਸ ਮੌਕੇ ਵਰਿੰਦਰਪਾਲ ਸਿੰਘ ਖਾਲਸਾ, ਸਰਬਜੀਤ ਸਿੰਘ ਜੋਸਨ (ਬਬਲੂ) ਜੀ ਨੇ ਮੀਡੀਆ, ਗੁਰਮੀਤ ਸਿੰਘ ਭਾਊ, ਜੀ ਉਚੇਚੇ ਤੌਰ ਪੁੱਜੇ, ਸਟੇਜ ਸਕੱਤਰ ਦੀ ਭੂਮਿਕਾ ਅਦਾਕਾਰ ਹਰਿੰਦਰ ਸਿੰਘ ਭੁੱਲਰ ਨੇ ਬਾਖੂਬੀ ਨਿਭਾਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਵਿਕਾਸ ਕਾਲੜਾ ਸਟੈਨੋ ਟੂ ਸਿਵਲ ਸਰਜਨ ਫ਼ਿਰੋਜ਼ਪੁਰ ਅਤੇ ਬਲਕਾਰ ਸਿੰਘ ਨੇ ਸਮਾਰੋਹ ਦੀ ਸ਼ਾਨ ਵਧਾਈ।