ਤਿਨ ਰੋਜਾ ਇਮਮੁਨਿਟੀ ਬੂਸਟਰ ਪ੍ਰੋਗਰਾਮ ਯੋਗ ਦਿਵਸ ਤੇ ਸਫਲਤਾ ਪੂਰਵਕ ਸੰਪੰਨ ਹੋਇਆ
ਨਵਾਂਸ਼ਹਿਰ : 7ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ ਤੇ ਆਯੋਜਿਤ ਜਿਲਾ ਪ੍ਰਸ਼ਾਸਨ ਅਤੇ ਅਤੇ ਆਰਟ ਆਫ ਲਿਵਿੰਗ ਦੇ ਯਤਨਾਂ ਨਾਲ ਇਮਮੁਨਿਟੀ ਬੂਸਟਰ ਪ੍ਰੋਗਰਾਮ ਅੱਜ ਸਮਾਪਤ ਹੋ ਗਿਆ। ਆਰਟ ਆਫ ਲਿਵਿੰਗ ਦੇ ਅਧਿਆਪਕਾਂ ਵਲੋਂ ਹਰ ਪ੍ਰਕ੍ਰਿਆ ਨੂੰ ਵਿਸਤਾਰ ਪੂਰਵਕ ਦੱਸਿਆ ਗਿਆ ਜਿਸ ਵਿਚ ਵਿਸ਼ੇਸ਼ ਤੌਰ ਤੇ ਨਾੜੀ ਸ਼ੋਧਨ ਪ੍ਰਾਣਾਯਾਮ , ਮਰਜਰੀਆਸਨ , ਸ਼ਿਸ਼ੂਆਸਨ , ਭੁਜੰਗਾਸਨ , ਸੇਤੂਬੰਦਾਸਨ , ਪਵਨਮੁਕਤਾਸਨ , ਮਕਰਆਸਨ , ਭਸਤ੍ਰਿਕਾ ਪ੍ਰਾਣਾਯਾਮ , ਕਪਾਲਭਾਤੀ ਅਤੇ ਧਿਆਨ ਦੀ ਵਿਧੀਆਂ ਸ਼ਾਮਿਲ ਸੀ। ਇੱਸ ਮੌਕੇ ਤੇ ਸਬ ਨੇ ਉਤਸਵ ਦੇ ਤੋਰ ਆਓ ਮਿਲਕੇ ਸਬ ਸਾਥ ਚਲੇ ਗੀਤ ਤੇ ਝੂਮ ਕੇ ਆਨੰਦ ਵੀ ਲਿਆ।
ਇੱਸ ਮੌਕੇ ਤੇ ਆਰਟ ਆਫ ਲਿਵਿੰਗ ਦੀ ਸਾਰੀ ਟੀਮ ਵਲੋਂ ਜਿਲੇ ਦੇ ਡਿਪਟੀ ਕਮਿਸ਼ਨਰ ਸ਼ੇਨਾ ਅੱਗਰਵਾਲ , ਐਸ ਐਸ ਪੀ ਮੈਡਮ ਅਲਕਾ ਮੀਨਾ , ਜਿਲਾ ਸਿਖਿਆ ਅਫ਼ਸਰ ਸਰਦਾਰ ਜਗਜੀਤ ਸਿੰਘ , ਸਿਵਲ ਸਰਜਨ ਡਾਕਟਰ ਜੀ ਐਸ ਕਪੂਰ , ਆਯੂਸ਼ ਡਿਪਾਰਟਮੈਂਟ ਤੋਂ ਡਾਕਟਰ ਨਿਰਪਾਲ ਸ਼ਰਮਾ ਦਾ ਧੰਨਵਾਦ ਕੀਤਾ ਜਿਹਨਾਂ ਦੇ ਯਤਨਾਂ ਨਾਲ ਨਵਾਂਸ਼ਹਿਰ ਵਿਚ ਅਜਿਹਾ ਪ੍ਰੋਗਰਾਮ ਹੋਇਆ ।
ਇੱਸ ਮੌਕੇ ਤੇ ਜਿਲੇ ਦੇ ਕਈ ਅਫਸਰਾਂ ਅਤੇ ਕਰਮਚਾਰੀਆਂ ਨੇ ਆਰਟ ਆਫ ਲਿਵਿੰਗ ਅਤੇ ਜਿਲਾ ਪ੍ਰਸ਼ਾਸਨ ਦਾ ਸਰਕਾਰੀ ਕਰਮਚਾਰੀਆਂ ਲਈ ਕੋਵਿਡ ਕੇਅਰ ਪ੍ਰੋਗਰਾਮ ਕਰਵਾਉਣ ਲਈ ਧੰਨਵਾਦ ਕੀਤਾ। ਇੱਸ ਮੌਕੇ ਤੇ ਪੰਜਾਬ ਸਟੇਟ ਟਿੱਚਰ ਕੋਆਰਡੀਨੇਟਰ ਵਿਵੇਕ ਵੰਸਲ ਵਲੋਂ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਦਾ ਵੀ ਧੰਨਵਾਦ ਕੀਤਾ ਜਿਹਨਾਂ ਦੇ ਯਤਨਾਂ ਸਦਕਾ ਯੋਗ ਦਿਵਸ ਦੇ ਰੂਪ ਵਿਚ ਪੂਰੀ ਦੁਨੀਆਂ ਨੂੰ ਇਕ ਉਤਸਵ ਦੇ ਰੂਪ ਵਿਚ ਸੌਗਾਤ ਮਿਲੀ।
ਇੱਸ ਮੌਕੇ ਤੇ ਪੰਜਾਬ ਸਟੇਟ ਟਿੱਚਰ ਕੋਆਰਡੀਨੇਟਰ ਮੈਡਮ ਰੇਣੁ ਕਾਮਰਾ ਵਲੋਂ ਧਿਆਨ ਵੀ ਕਰਵਾਇਆ ਗਿਆ ਅਤੇ ਉਹਨਾਂ ਨੇ ਦੱਸਿਆ ਕਿ ਯੋਗ ਤੋਂ ਬਾਅਦ ਧਿਆਨ ਕਰਨ ਨਾਲ ਸ਼ਰੀਰ ਵਿਚ ਸਕਰਾਤਮਕ ਊਰਜਾ ਦਾ ਨਿਰਮਾਣ ਹੁੰਦਾ ਹੈ। ਮੈਡਮ ਰੇਣੁ ਕਾਮਰਾ ਨੇ ਆਰਟ ਆਫ ਲਿਵਿੰਗ ਵਲੋਂ ਸਿਖਾਈ ਜਾਂਦੀ ਤਕਨੀਕ ਸੁਦਰਸ਼ਨ ਕ੍ਰਿਯਾ ਵਾਰੇ ਵੀ ਦੱਸਿਆ।
ਇੱਸ ਮੌਕੇ ਤੇ ਭਾਰਤੀ ਸਿੱਖਿਆ ਮੰਡਲ ਤੋਂ ਸੰਜੀਵ ਦੁੱਗਲ ਨੇ ਕਿਹਾ ਕਿ ਜੋ ਲੋਗ ਇਸ ਸ਼ਿਵਿਰ ਰਾਹੀਂ ਪਹਿਲੀ ਬਾਰ ਯੋਗ ਨਾਲ ਜੁੜੇ ਹਨ ਉਹ ਇੱਸ ਸ਼ਿਵਿਰ ਵਿਚ ਸ਼ਿਖਾਇਆਂ ਗਈਆਂ ਤਕਨੀਕਾਂ ਨੂੰ ਆਪਣੇ ਘਰਾਂ ਵਿਚ ਰੋਜਾਨਾ ਕਰਨ। ਇੱਸ ਮੌਕੇ ਤੇ ਪ੍ਰੋਗਰਾਮ ਕੋਆਰਡੀਨੇਟਰ ਮਨੋਜ ਕੰਡਾ ਨੇ ਕਿਹਾ ਕਿ ਅਸੀਂ ਸਾਰੇ ਆਪਣੀ ਸਿਹਤ ਨੂੰ ਠੀਕ ਰੱਖਣ ਦਾ ਪ੍ਰਣ ਲਈਏ ਅਤੇ ਆਪਣੇ ਸਮਾਜ ਨੂੰ ਇਕ ਸੁੰਦਰ ਸਮਾਜ ਬਣਾਈਏ।
ਜ਼ਿਲ੍ਹਾ ਪੱਧਰੀ ਵਰਚੁਅਲ ਪ੍ਰੋਗਰਾਮ ਵਿਚ ਕਈ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ,ਅਧਿਆਪਕ , ਲੈਕਚਰਾਰ , ਸਿੱਖਿਆ ਵਿਭਾਗ, ਪੁਲਿਸ ਵਿਭਾਗ, ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਇੱਛੁਕ ਪ੍ਰਤੀਭਾਗੀ ਸ਼ਾਮਲ ਹੋਏ।