ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਲੋਂ ਵਿਸ਼ੇਸ਼ ਸਰਸਰੀ ਸੁਧਾਈ 2024 ਸਬੰਧੀ ਦਿੱਤੀ ਗਈ ਟ੍ਰੇਨਿੰਗ

ਸਾਰੇ ਕਾਨੂੰਨਾਂ, ਦਿਸ਼ਾ ਨਿਰਦੇਸ਼ਾਂ ਦੇ ਨਾਲ-ਨਾਲ ਨਵੀਨਤਮ ਆਈ.ਟੀ. ਐਪਲੀਕੇਸ਼ਨਾਂ ਅਤੇ ਸਿਸਟਮ ਸਬੰਧੀ ਵੀ ਦਿੱਤੀ ਜਾਣਕਾਰੀ

ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਲੋਂ ਵਿਸ਼ੇਸ਼ ਸਰਸਰੀ ਸੁਧਾਈ 2024 ਸਬੰਧੀ ਦਿੱਤੀ ਗਈ ਟ੍ਰੇਨਿੰਗ

ਲੁਧਿਆਣਾ, 8 ਜੁਲਾਈ, 2023: ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਵਿਸ਼ੇਸ਼ ਸਰਸਰੀ ਸੁਧਾਈ 2024 ਨੂੰ ਮੁੱਖ ਰੱਖਦਿਆਂ, ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ/ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ/ਬੂਥ ਲੈਵਲ ਅਫਸਰਾਂ ਨੂੰ ਸਿਖਲਾਈ ਦਿੱਤੀ ਗਈ ਜਿਸ ਵਿੱਚ ਚੋਣਕਾਰ ਰਜਿਸਟ੍ਰੇਸ਼ਨ ਸਬੰਧੀ ਸਾਰੇ ਕਾਨੂੰਨਾਂ ਅਤੇ ਦਿਸ਼ਾ ਨਿਰਦੇਸ਼ਾਂ ਦੇ ਨਾਲ-ਨਾਲ ਨਵੀਨਤਮ ਆਈ.ਟੀ. ਐਪਲੀਕੇਸ਼ਨ ਅਤੇ ਸਿਸਟਮ ਸਬੰਧੀ ਜਾਣਕਾਰੀ ਸ਼ਾਮਲ ਹਨ।

ਇਹ ਟ੍ਰੇਨਿੰਗ ਬੀਤੇ ਕੱਲ੍ਹ ਸਥਾਨਕ ਬੱਚਤ ਭਵਨ ਵਿਖੇ ਜ਼ਿਲ੍ਹਾ ਪੱਧਰ 'ਤੇ ਤਾਇਨਾਤ ਐਸ.ਐਲ.ਐਮ.ਟੀ. ਸ੍ਰੀ ਅੰਕੁਰ ਮਹਿੰਦਰੂ, ਪੀ.ਸੀ.ਐਸ., ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਿਧਾਨ ਸਭਾ ਚੋਣ ਹਲਕਾ 061-ਲੁਧਿਆਣਾ ਦੱਖਣੀ-ਕਮ-ਸੰਯੁਕਤ ਕਮਿਸ਼ਨਰ, ਨਗਰ ਨਿਗਮ ਲੁਧਿਆਣਾ ਵਲੋਂ ਸਮੂਹ ਈ.ਆਰ.ਓਜ/ਏ.ਈ.ਆਰ.ਓਜ-2 ਨੂੰ ਦਿੱਤੀ ਗਈ।

ਜ਼ਿਲ੍ਹਾ ਲੁਧਿਆਣਾ ਦੇ ਅੱਠ ਐਸ.ਐਲ.ਐਮ.ਟੀਜ ਵਲੋਂ ਪਹਿਲਾਂ ਇਹ ਟ੍ਰੇਨਿੰਗ ਡਵੀਜ਼ਨ ਪੱਧਰ ਪਟਿਆਲਾ 'ਤੇ 23 ਅਤੇ 24 ਜੂਨ ਨੂੰ ਦਿੱਲੀ ਵਿਖੇ ਪ੍ਰਾਪਤ ਕੀਤੀ ਗਈ ਸੀ।