ਦੁਆਬਾ ਕਾਲਜ ਵਿੱਖੇ ਵਿਦਿਆਰਥੀਆਂ ਦੇ ਡਿਜੀਟਲ ਰਿਕੋਰਡ ਕੀਪਿੰਗ ਤੇ ਟ੍ਰੇਨਿੰਗ ਸੈਸ਼ਨ ਅਯੋਜਤ

ਜਲੰਧਰ, 17 ਨਵੰਬਰ, 2022: ਦੁਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਦੁਆਰਾ ਆਪਣੇ ਸ਼ਾਫਟਵੇਅਰ ਡਿਵੈਲਪਮੈਂਟ ਸੈਲ ਦੇ ਪ੍ਰਾਧਿਆਪਕਾਂ ਦੁਆਰਾ ਕਾਲਜ ਦੇ ਅਧਿਆਪਕਾਂ ਦੇ ਲਈ ਡਿਜੀਟਲ ਰਿਕੋਰਡ ਕੀਪਿੰਗ ਅਤੇ ਟ੍ਰੇਨਿੰਗ ਸੈਸ਼ਨ ਅਯੋਜਤ ਕੀਤਾ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪ੍ਰੋ. ਨਵੀਨ ਜੋਸ਼ੀ- ਵਿਭਾਗਮੁੱਖੀ ਅਤੇ ਪ੍ਰਾਧਿਆਪਕਾਂ ਨੇ ਕੀਤਾ।
ਪ੍ਰੋ. ਨਵੀਨ ਜੋਸ਼ੀ ਨੇ ਸਾਰੇ ਆਈਸੀਟੀ ਕੋਰਡੀਨੇਟਰਾਂ ਨੂੰ ਵਿਦਿਆਰਥੀਆਂ ਦੀ ਅਟੈਂਡੇਸ, ਹਾਊਸ ਟੇਸਟ, ਮਾਰਕਸ ਅਤੇ ਹੋਰ ਬਾਕੀ ਡਿਜੀਟਲ ਰਿਕੋਰਡ ਅਪਲੋਡ ਕਰਨ ਦੀ ਵਿਧਿਵਤ ਰੂਪ ਨਾਲ ਟ੍ਰੇਨਿੰਗ ਦਿੱਤੀ।
ਪ੍ਰੋ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦੇ ਅਧੁਨਿਕ ਦੌਰ ਵਿੱਚ ਡਿਜਿਟਲ ਰਿਕੋਰਡ ਮੈਨਟੈਨੇਂਸ ਜ਼ਰੂਰੀ ਹੋ ਗਿਆ ਹੈ ਤਾਕਿ ਸਮੇੇ ਦੀ ਬਚਤ ਕੀਤੀ ਜਾ ਸਕੇ ਅਤੇ ਕਾਗਜ ਦੀ ਵੈਸਟੈਜ ਨੂੰ ਵੀ ਘੱਟ ਕੀਤਾ ਜਾ ਸਕੇ। ਉਨਾਂ ਨੇ ਕਿਹਾ ਕਿ ਭਾਰਤ ਸਰਕਾਰ ਦੇ ਡਿਜੀਟਲ ਇੰਡਿਆ ਦੇ ਅੰਤਰਗਤ ਕਾਲਜ ਦੇ ਦੁਆਰਾ ਟੀਚਿੰਗ ਲਰਨਿੰਗ ਨੂੰ ਹੋਰ ਵੀ ਵਦਿਆ ਬਣਾਉਨ ਦੇ ਲਈ ਕਈ ਮਾਡਿਊਲਸ ਪ੍ਰਯੋਗ ਵਿੱਚ ਲਿਆਏ ਜਾਣਗੇ।