ਦੋਆਬਾ ਕਾਲਜ ਵਿਖੇ ਸੈਲਫ ਡਿਫੈਂਸ ‘ਤੇ ਦੋ—ਦਿਨਾਂ ਦੀ ਵਰਕਸ਼ਾਪ ਅਯੋਜਤ
ਦੋਆਬਾ ਕਾਲਜ ਵਿਖੇ ਹੈਲਥ ਐਂਡ ਵੈਲਬਿੰਗ ਕਮੇਟੀ ਅਤੇ ਫਿਜਿਕਲ ਐਜੂਕੇਸ਼ਨ ਵਿਭਾਗ ਵੱਲੋਂ ਕਾਲਜ ਦੇ ਵਿਦਿਆਰਥਣਾਂ ਦੇ ਲਈ ਦੋ—ਦਿਨਾਂ ਦੀ ਸੈਲਫ ਡਿਫੈਂਸ ਫਾਰ ਕਾਨਫਿਡੈਂਸ ਵਿਸ਼ੇ ’ਤੇ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸੁਨਿਲ ਕੁਮਾਰ—ਕਰਾਟੇ ਦੇ ਮਾਹਰ ਬਤੌਰ ਕਾਰਜਸ਼ਾਲਾ ਸੰਚਾਲਕ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਗਰਿਮਾ ਚੌਢਾ, ਪ੍ਰੋ. ਸੁਰੇਸ਼ ਮਾਗੋ, ਪੋ੍ਰ. ਸੁਰੇਸ਼ ਮਾਗੋ, ਪ੍ਰੋ. ਵਿਨੋਦ ਕੁਮਾਰ ਅਤੇ ਵਿਦਿਆਰਥੀਆਂ ਨੇ ਕੀਤਾ।
ਜਲੰਧਰ, 20 ਮਾਰਚ, 2024: ਦੋਆਬਾ ਕਾਲਜ ਵਿਖੇ ਹੈਲਥ ਐਂਡ ਵੈਲਬਿੰਗ ਕਮੇਟੀ ਅਤੇ ਫਿਜਿਕਲ ਐਜੂਕੇਸ਼ਨ ਵਿਭਾਗ ਵੱਲੋਂ ਕਾਲਜ ਦੇ ਵਿਦਿਆਰਥਣਾਂ ਦੇ ਲਈ ਦੋ—ਦਿਨਾਂ ਦੀ ਸੈਲਫ ਡਿਫੈਂਸ ਫਾਰ ਕਾਨਫਿਡੈਂਸ ਵਿਸ਼ੇ ’ਤੇ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸੁਨਿਲ ਕੁਮਾਰ—ਕਰਾਟੇ ਦੇ ਮਾਹਰ ਬਤੌਰ ਕਾਰਜਸ਼ਾਲਾ ਸੰਚਾਲਕ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਗਰਿਮਾ ਚੌਢਾ, ਪ੍ਰੋ. ਸੁਰੇਸ਼ ਮਾਗੋ, ਪੋ੍ਰ. ਸੁਰੇਸ਼ ਮਾਗੋ, ਪ੍ਰੋ. ਵਿਨੋਦ ਕੁਮਾਰ ਅਤੇ ਵਿਦਿਆਰਥੀਆਂ ਨੇ ਕੀਤਾ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਜੀਵਨ ਵਿੱਚ ਅੱਗੇ ਵੱਧਣ ਲਈ ਹਮੇਸ਼ਾਾ ਉਨ੍ਹਾਂ ਦੇ ਮਾਤਾ—ਪਿਤਾ ਅਤੇ ਪ੍ਰਾਧਿਆਪਕਾਂ ਨੂੰ ਪੇ੍ਰਰਿਤ ਕਰਦੇ ਰਹਿਣਾ ਚਾਹੀਦਾ ਹੈ ਪਰੰਤੂ ਕਈ ਵਾਰ ਉਹ ਸਵੈ—ਰੱਖਿਆ ਅਤੇ ਸਵੈ—ਸੁਰੱਖਿਆ ਦੀ ਕਮੀ ਅਤੇ ਡਰ ਦੇ ਕਾਰਨ ਅੱਗੇ ਵੱਧਣ ਤੋਂ ਵਾਂਝੇ ਰਹਿ ਜਾਂਦੇ ਹਨ । ਇਸ ਦਾ ਇਕ ਹੀ ਹਲ ਆਤਮਸੁਰੱਖਿਆ ਦੇ ਤੌਰ ਤਰੀਕੇ ਸਿੱਖਣਾ ਹੈ ਜਿਸਦੇ ਬਲਬੁੱਤੇ ਸਾਰੇ ਵਿਦਿਆਰਥੀ ਜੀਵਨ ਦੇ ਹਰ ਪਹਿਲੂ ਵਿੱਚ ਆਤਮਵਿਸ਼ਵਾਸ਼ ਅਤੇ ਆਤਮਸਮਾਨ ਦੇ ਨਾਲ ਅੱਗੇ ਵੱਧ ਸਕਦੀ ਹੈ ਅਤੇ ਸਮਾਜ ਵਿੱਚ ਸਾਕਾਰਾਤਮਕ ਬਦਲਾਵ ਲਾ ਸਕਦੀ ਹੈ ।
ਮਾਹਰ ਪੁਨਿਤ ਕੁਮਾਰ ਨੇ ਵਿਦਿਆਰਥੀਆਂ ਨੂੰ ਸਵੈ—ਰੱਖਿਆ ਅਤੇ ਸਵੈ—ਸੁਰੱਖਿਆ ਦੇ ਤੌਰ—ਤਰੀਕੇ ਅਤੇ ਦਾਅ ਪੇਚ ਸਿਖਾਏ ਅਤੇ ਕਿਹਾ ਕਿ ਹਰ ਵਿਦਿਆਰਥੀ ਨੂੰ ਆਪਣੇ ਆਪ ਦੀ ਸੁੱਰਖਿਆ ਕਰਨੀ ਚਾਹੀਦੀ ਹੈ ਜਿਸ ਨਾਲ ਕਿ ਉਹ ਮਾੜੇ ਸਮੇਂ ਵਿੱਚ ਵੀ ਆਪਣੇ ਆਪ ਨੂੰ ਬਖੁਬੀ ਸੰਭਾਲ ਸਕਦੀ ਹੈ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਗਰਿਮਾ ਚੌਢਾ, ਡਾ. ਸੁਰੇਸ਼ ਮਾਗੋ ਅਤੇ ਪ੍ਰੋ. ਵਿਨੋਦ ਨੇ ਸੁਨਿਲ ਕੁਮਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਮੰਚ ਸੰਚਾਲਨ ਪੋ੍ਰ. ਸਾਕਸ਼ੀ ਨੇ ਬਖੁਬੀ ਕੀਤਾ ।