ਦੋਆਬਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਯੂਜੀਸੀ ਨੈੱਟ ਦੀ ਪ੍ਰੀਖਿਆ ਕੀਤੀ ਪਾਸ

ਦੋਆਬਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਯੂਜੀਸੀ ਨੈੱਟ ਦੀ ਪ੍ਰੀਖਿਆ ਕੀਤੀ ਪਾਸ
ਦੋਆਬਾ ਕਾਲਜ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕ ।

ਜਲੰਧਰ, 1 ਅਪ੍ਰੈਲ 2025: ਦੋਆਬਾ ਕਾਲਜ ਦੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦਿਆ ਹੋਇਆ ਕਿਹਾ ਕਿ ਕਾਲਜ ਦੇ ਪੋਸਟ ਗ੍ਰੈਜੂਏਟ ਪੋਲਿਟੀਕਲ ਸਾਇੰਸ ਵਿਭਾਗ ਦੇ ਐਮ.ਏ. ਪੋਲਿਟਿਕਲ ਸਾਇੰਸ ਦੇ ਵਿਦਿਆਰਥੀ ਨਮਿਤਾ ਅਤੇ ਸ਼ਿਵਮ ਨੇ ਹਾਲ ਹੀ ਵਿੱਚ ਨੈਸ਼ਨਲ ਟੈਸਟਿੰਗ ਐਜੰਸੀ ਦੁਆਰਾ ਅਯੋਜਤ ਯੂਜੀਸੀ ਨੈੱਟ ਪ੍ਰੀਖਿਆ ਪਾਸ ਕਰ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ । ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਜ਼ਿਕਰ ਯੋਗ ਹੈ ਕਿ ਦੇਸ਼ ਦੇ ਕਾਲਜਾਂ ਅਤੇ ਯੂਨਿਵਰਸਿਟੀਆਂ ਵਿੱਚ ਪੜ੍ਹਾਉਣ ਦੇ ਲਈ ਓਪਰੋਕਤ ਪ੍ਰੀਖਿਆ ਲਾਜ਼ਮੀ ਹੈ । 

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ, ਉਸਦੇ ਮਾਤਾ—ਪਿਤਾ ਅਤੇ ਪ੍ਰਾਧਿਆਪਕ— ਡਾ. ਵਿਨੈ ਗਿਰੋਤਰਾ— ਵਿਭਾਗਮੁੱਖੀ, ਡਾ. ਰਣਜੀਤ ਸਿੰਘ ਅਤੇ ਡਾ. ਨਿਰਮਲ ਸਿੰਘ ਨੂੰ ਇਸ ਉਪਲਬੱਧੀ ਦੇ ਲਈ ਮੁਬਾਰਕਬਾਦ ਦਿੱਤੀ ।ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਾਂ ਨੇ ਓਪਰੋਕਤ ਦੋਵੇਂ ਵਿਦਿਆਰਥੀਆਂ ਨੂੰ ਇਸ ਉਪਲਬੱਧੀ ਦੇ ਲਈ ਸਨਮਾਨਿਤ ਕੀਤਾ ।