ਦੋਆਬਾ ਕਾਲਜ ਵਿਖੇ ਵਣ ਮਹੋਤਸਵ ਮਣਾਇਆ ਗਿਆ

ਦੋਆਬਾ ਕਾਲਜ ਵਿਖੇ ਵਣ ਮਹੋਤਸਵ ਮਣਾਇਆ ਗਿਆ
ਦੋਆਬਾ ਕਾਲਜ ਵਿੱਚ ਵਣਮਹੋਤਸਵ ਦੇ ਤਹਿਤ ਪੋਧਾਰੋਪਣ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰਾਧਿਆਪਕਗਣ ਅਤੇ ਵਿਦਿਆਰਥੀ।

ਜਲੰਧਰ, 27 ਜੁਲਾਈ, 2022: ਦੋਆਬਾ ਕਾਲਜ ਦੇ ਐਨਐਸਐਸ ਵਿਭਾਗ ਅਤੇ ਭਾਰਤ ਸਰਕਾਰ ਦੇ ਵਿਸ਼ੇਸ਼ ਪ੍ਰੋਗਰਾਮ ਇੱਕ ਭਾਰਤ ਸ਼ਰੇਸ਼ਠ ਭਾਰਤ ਦੇ ਤਹਿਤ ਵਣਮਹੋਤਸਵ ਮਣਾਇਆ ਗਿਆ ਜਿਸਦੇ ਅੰਤਰਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਅਰਸ਼ਦੀਪ ਸਿੰਘ- ਸੰਯੋਜਕ ਐਨਐਸਐਸ, ਪ੍ਰੋ. ਸੁਖਵਿੰਦਰ ਸਿੰਘ- ਸੰਯੋਜਕ, ਇੱਕ ਭਾਰਤ ਸ਼ਰੇਸ਼ਠ ਭਾਰਤ, ਡਾ. ਰਾਕੇਸ਼ ਕੁਮਾਰ, ਡਾ. ਸੁਰੇਸ਼ ਮਾਗੋ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੱਖ ਵੱਖ ਪੋਧਿਆਂ ਦਾ ਕਾਲਜ ਕੈਂਪਸ ਵਿੱਚ ਪੋਧਾਰੋਪਣ ਕੀਤਾ। ਇਸ ਵਿੱਚ ਅਮਲਤਾਸ ਅਤੇ ਗੁਲਮੋਹਰ ਪੋਧਿਆਂ ਦਾ ਰੋਪਣ ਕੀਤਾ ਗਿਆ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਵਣਮਹੋਤਸਵ ਦੇ ਸਾਰੇ ਵਿਦਿਆਰਥੀਆਂ ਨੂੰ ਬਤੌਰ ਪੋਧਾਮਿੱਤਰ ਦੀ ਜਿੰਮੇਵਾਰੀ ਦਿੱਤੀ ਗਈ ਤਾਕਿ ਉਹ ਉਸ ਪੋਧੇ ਦੀ ਸਾਰਾ ਸਾਲ ਦੇਖ ਭਾਲ ਕਰ ਕੇ ਉਸਨੂੰ ਇੱਕ ਪੇੜ ਦੇ ਰੂਪ ਵਿੱਚ ਵੱਡਾ ਕਰ ਕੇ ਭਵਿੱਖ ਵਿੱਚ ਵੀ ਉਸਦੀ ਦੇਖ ਰੇਖ ਕਰ ਸਕਣ। ਡਾ. ਭੰਡਾਰੀ ਨੇ ਕਿਹਾ ਕਿ ਸਾਵਨ ਦੇ ਮਹੀਨੇ ਤੇ ਕਾਲਜ ਵਿੱਚ ਵਿਦਿਆਰਥੀਆਂ ਨੂੰ ਵਾਤਾਵਰਣ ਨੂੰ ਵਦਿਆ ਬਣਾਉਨ ਦੇ ਲਈ ਵਿਦਿਆਰਥੀਆਂ ਵੱਲੋਂ ਸਮੇਂ ਸਮੇਂ ਤੇ ਵੱਖ ਵੱਖ ਪੋਧਿਆਂ ਨੂੰ ਕਾਲਜ ਵਿੱਚ ਲਗਾਇਆ ਜਾ ਰਿਹਾ ਹੈ ਤਾਕਿ ਕੈਂਪਸ ਵਿੱਚ ਸ਼ੁੱਧ ਵਾਤਾਵਰਣ ਅਤੇ ਆਕਸੀਜਨ ਵਧਾਉਨ ਦੇ ਲਈ ਯਤਨ ਕੀਤੇ ਜਾ ਰਹੇ ਹਨ।