ਦੋਆਬਾ ਕਾਲਜ ਵਿਖੇ ਵਿਕ੍ਰਮ ਹਾਜ਼ਰਾ ਦੀ ਭਜ਼ਨ ਸੰਧਿਆ ਅਯੋਜਤ
ਜਲੰਧਰ, 17 ਮਈ, 2024: ਦੋਆਬਾ ਕਾਲਜ ਵਿਖੇ ਆਰਟ ਆਫ ਲਿਵਿੰਗ ਦੇ ਸੰਯੋਗ ਨਾਲ ਸ਼੍ਰੀ ਰਵੀ ਸ਼ੰਕਰ— ਆਰਟ ਆਫ ਲਿਵਿੰਗ ਸੰਸਥਾ ਦੇ ਸੰਥਾਪਕ ਦੀ ਸਾਲਗਿਰਾ ਨੂੰ ਸਮਰਪਿਤ ਵਿਕ੍ਰਮ ਹਾਜ਼ਰਾ ਦੀ ਭਜਨ ਸੰਧਿਆ ਦਾ ਅਯੋਜਨ ਕਾਲਜ ਦੇ ਵਿਰੇਂਦਰ ਆਡੀਟੋਰਿਅਮ ਵਿੱਚ ਕੀਤਾ ਗਿਆ ਜਿਸ ਵਿੱਚ ਧਰੁਵ ਮਿੱਤਲ—ਖਜਾਨਚੀ ਬਤੌਰ ਸਮਾਰੋਹ ਅਧਿਅਕਸ਼, ਡਾ. ਸੁਸ਼ਮਾ ਚਾਵਲਾ— ਉਪ ਪ੍ਰਧਾਨ, ਹਰੀਸ਼ ਗੁਪਤਾ, ਡਾ. ਸਤਪਾਲ ਗੁਪਤਾ, ਅਰੁਣ ਮਿੱਤਲ—ਮੈਂਬਰ ਕਾਲਜ ਪ੍ਰਬੰਧਕ ਕਮੇਟੀ ਬਤੌਰ ਵਿਸ਼ੇਸ਼ ਮਹਿਮਾਨ ਹਾਜਰ ਹੋਏ । ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।
ਪ੍ਰਸਿੱਧ ਗਾਯਕ ਵਿਕ੍ਰਮ ਹਾਜ਼ਰਾ ਅਤੇ ਗਣਮਾਨਿਆ ਦਾ ਸਵਾਗਤ ਕਰਦੇ ਹੋਏ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਵਿਕ੍ਰਮ ਹਾਜ਼ਰਾ ਦੀ ਗਾਯਕੀ ਇੱਕ ਅਧਿਆਤਮਿਕ ਅਤੇ ਦੇਵਿਯ ਵਾਤਾਵਰਣ ਪੈਦਾ ਕਰ ਦੇਂਦੀ ਹੈ ਜਿਸ ਨਾਲ ਉਨ੍ਹਾਂ ਦੇ ਸੁਨਣ ਵਾਲੇ ਦੇ ਵਿੱਚ ਇੱਕ ਅਲੋਕਿਕ ਸਕੂਨ ਅਤੇ ਸ਼ਾਂਤੀ ਭਾਵ ਪੈਦਾ ਹੁੰਦਾ ਹੈ ਜੋ ਕਿ ਉਨ੍ਹਾਂ ਦੇ ਸੁਨਣ ਵਾਲੀਆਂ ਦੇ ਲਈ ਬਹੁਤ ਹੀ ਵੱਡੀ ਗੱਲ ਹੈ ।
ਇਸ ਮੌਕੇ ’ਤੇ ਵਿਕ੍ਰਮ ਹਾਜ਼ਰਾ ਨੇ ਆਪਣੀ ਮਧੂਰ ਆਵਾਜ਼ ਅਤੇ ਸੰਗੀਤ ਰਾਹੀਂ ਸਾਰੇ ਸਰੋਤਿਆਂ ਨੂੰ ਆਪਣੇ ਭਜਨਾਂ ਨਾਲ ਮੰਤਰ ਮੁਗਦ ਕਰ ਨੱਚਣ ਤੇ ਮਜਬੂਰ ਕਰ ਦਿੱਤਾ । ਉਨ੍ਹਾਂ ਨੇ ਕਈ ਪ੍ਰਸਿੱਧ ਭਜਨ ਆਪਣੇ ਅੰਦਾਜ਼ ਵਿੱਚ ਸੁਨਾਏ ਜਿਸ ਵਿੱਚ ਸਰੋਤਿਆਂ ਨੇ ਖੂਬ ਆਨੰਦ ਮਾਨਿਆ । ਪ੍ਰਸਿੱਧ ਵਾਏਲਿਨਿਸਟ ਸ਼੍ਰੀ ਮਾਨਸ ਨੇ ਵਿਕ੍ਰਮ ਹਾਜ਼ਰਾ ਦਾ ਬਖੂਬੀ ਸਾਥ ਦਿੱਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਪ੍ਰੇਮ ਰਾਣਾ, ਡਾ. ਓਮਿੰਦਰ ਜੌਹਲ, ਪ੍ਰੋਂ ਗਰਿਮਾ ਚੌਢਾ, ਪ੍ਰੋ. ਸੁਖਵਿੰਦਰ ਸਿੰਘ, ਡਾ. ਸੁਰੇਸ਼ ਮਾਗੋ— ਸੰਯੋਜਕਾਂ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਗਣਮਾਨਿਆਂ ਨੇ ਵਿਕ੍ਰਮ ਹਾਜ਼ਰਾ ਅਤੇ ਮਾਨਸ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।
ਪ੍ਰੋ. ਸਾਕਸ਼ੀ ਚੋਪੜਾ ਨੇ ਮੰਚ ਸੰਚਾਲਨ ਬਖੂਬੀ ਕੀਤਾ।