ਦੋਆਬਾ ਕਾਲਜ ਵਿਖੇ ਵੈਬ ਡਿਜਾਈਨਿੰਗ ਸਰਟੀਫਿਕੇਟ ਕੋਰਸ ਸ਼ੁਰੂ

ਦੋਆਬਾ ਕਾਲਜ ਵਿਖੇ ਵੈਬ ਡਿਜਾਈਨਿੰਗ ਸਰਟੀਫਿਕੇਟ ਕੋਰਸ ਸ਼ੁਰੂ
ਦੋਆਬਾ ਕਾਲਜ ਵਿਖੇ ਅਯੋਜਤ ਵੈਬ ਡਿਜਾਈਨਿੰਗ ਕੋਰਸ ਵਿੱਚ ਪਿ੍ਰੰ. ਡਾ. ਪਰਦੀਪ ਭੰਡਾਰੀ, ਪ੍ਰੋ. ਨਵੀਨ ਜੋਸ਼ੀ ਅਤੇ ਪ੍ਰੋ. ਗੁਰਸਿਮਰਨ ਸਿੰਘ ਵਿਦਿਆਰਥੀਆਂ ਨੂੰ ਸੰਬੋਧਤ ਕਰਦੇ ਹੋਏ। 

ਜਲੰਧਰ, 26 ਅਕਤੂਬਰ, 2021: ਦੋਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਕੰਪਿਊਟਰ ਸਾਇੰਸ ਵਿਭਾਗ ਵਲੋਂ ਵੈਬ ਡਿਜਾਈਨਿੰਗ ਸਰਟੀਫਿਕੇਟ ਕੋਰਸ ਦਾ ਆਰੰਭ ਕੀਤਾ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪ੍ਰੋ. ਨਵੀਨ ਜੋਸ਼ੀ-ਵਿਭਾਗਮੁੱਖੀ, ਡਾ. ਨਰੇਸ਼ ਮਲਹੋਤਰਾ- ਆਈਕਿਊਏਸੀ ਕੋਰਡੀਨੇਟਰ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦੇ ਭੂਮੰਡਲੀਕਰਣ ਦੇ ਦੌਰ ਵਿੱਚ ਸ਼ਾਰਟ ਟਰਮ ਅਤੇ ਸਿਕਲ ਡਿਵੈਲਪਮੇਂਟ ਦਾ ਮਹਤਵ ਬਹੁਤ ਵੱਧ ਗਿਆ ਹੈ ਕਿਉਂਕਿ ਗਲੋਬਲ ਚੁਨੋਤੀਆਂ ਦਾ ਸਾਮਣਾ ਕਰਨ ਦੇ ਲਈ ਰੂਟੀਨ ਦੇ ਕੋਰਸਾਂ ਦੇ ਨਾਲ ਆਪਣੇ ਆਪ ਨੂੰ ਪ੍ਰੋਫੈਸ਼ਨਲੀ ਕਾਬਿਲ ਬਣਾਉਨ ਦੇ ਲਈ ਇਸਦੀ ਬਹੁਤ ਮਹਤਵਪੂਰਣ ਭੂਮਿਕਾ ਹੈ। ਇਸਲਈ ਇਸ ਸੈਸ਼ਨ ਤੋਂ ਵੱਖ ਵੱਖ ਰੋਜਗਾਰਪਰਕ ਸਿਕਲ ਡਿਵੈਲਪਮੇਂਟ ਕੋਰਸਿਜ਼ ਸ਼ੁਰੂ ਕੀਤੇ ਗਏ ਹਨ। ਪ੍ਰੋ. ਨਵੀਨ ਜੋਸ਼ੀ ਨੇ ਕਿਹਾ ਕਿ ਕੰਪਿਊਟਰ ਸਾਇੰਸ ਅਤੇ ਆਈਟੀ ਵਿਭਾਗ ਵਿਦਿਆਰਥੀਆਂ ਦੀ ਜਰੂਰਤਾਂ ਨੂੰ ਸਮਝਦੇ ਹੋਏ ਸਮੇਂ ਸਮੇਂ ਤੇ ਇਸ ਤਰਾਂ ਦੇ ਰੋਜਗਾਰਪਰਕ ਸਰਟੀਫਿਕੇਟ ਕੋਰਸ ਲਿਆਉਂਦਾ ਰਿਹਾ ਹੈ ਜਿਸ ਨਾਲ ਕਿ ਵਿਦਿਆਰਥੀਆਂ ਦੀ ਟੈਕਨੀਕਲ ਸਿਕਲਸ ਨੂੰ ਅਪਡੇਟ ਕੀਤਾ ਜਾ ਸਕਦਾ ਹੈ। ਪੋ. ਗੁਰਸਿਮਰਨ ਸਿੰਘ ਨੇ ਵੈਬ ਡਿਜਾਈਨਿੰਗ ਕੋਰਸ ਦੇ ਬਾਰੇ ਵਿੱਚ ਵੀ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਕੋਰਸ ਐਕੇਡਮਿਆ ਅਤੇ ਇੰਡਸਟ੍ਰੀਅਲ ਰਿਵਾਯਰਮੈਂਟ ਨੂੰ ਪੂਰਾ ਕਰਨ ਵਿੱਚ ਇਕ ਮਹਤਵਪੂਰਣ ਭੂਮਿਕਾ ਨਿਭਾਏਗਾ। ਪ੍ਰੋ. ਸਾਕਸ਼ੀ ਨੇ ਹਾਜ਼ਿਰੀ ਦਾ ਧੰਨਵਾਦ ਕੀਤਾ।