ਦੋਆਬਾ ਕਾਲਜ ਵਿਖੇ ਡੀਬੀਟੀ ਮੈਟਲੈਬ ਸਾਫਟਵੇਅਰ ਤੇ ਹੋਇਆ ਵੈਬੀਨਾਰ
ਜਲੰਧਰ: ਦੁਆਬਾ ਕਾਲਜ ਦੇ ਪੋਸਟ ਗ੍ਰੇਜੁਏਟ ਮੈਥੇਮੈਟਿਕਸ ਵਿਭਾਗ ਵਲੋਂ ਡੀਬੀਟੀ ਦੇ ਅੰਤਰਗਤ ਮੈਟਲੈਬ ਸਾਫਟਵੇਅਰ ਦੇ ਇੰਟਰੋਡਕਸ਼ਨ ਤੇ ਵੈਬੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਵਿਪੁਲ ਸ਼ਰਮਾ-ਵਿਭਾਗਮੁੱਖੀ ਕੰਪਿਊਟਰ ਸਾਇੰਸ ਅਤੇ ਇੰਜਿਨੀਅਰਿੰਗ- ਪੀਟੀਯੂ ਕੈਂਪਮ, ਅਮਿ੍ਰਤਸਰ ਬਤੋਰ ਮੁੱਖਬੁਲਾਰੇ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪ੍ਰਿੰ .ਡਾ. ਪ੍ਰਦੀਪ ਭੰਡਾਰੀ, ਪ੍ਰੋ. ਅਰਵਿੰਦ ਨੰਦਾ-ਵਿਭਾਗਮੁਖੀ- ਡਾ. ਰਾਜੀਵ ਖੋਸਲਾ, ਪ੍ਰੋ. ਗੁਲਸ਼ਨ ਸ਼ਰਮਾ, ਡਾ. ਭਾਰਤੀ ਗੁਪਤਾ ਅਤੇ ਪ੍ਰੋ. ਜਗਜੋਤ ਨੇ ਕੀਤਾ। ਮੁੱਖ ਬੁਲਾਰੇ ਦਾ ਸਵਾਗਤ ਕਰਦੇ ਹੋਏ ਪ੍ਰਿੰ . ਡਾ. ਪ੍ਰਦੀਪ ਭੰਡਾਰੀ ਨੇ ਮੈਥੇਮੈਟਿਕਸ ਵਿਭਾਗ ਨੂੰ ਡੀਬੀਟੀ ਸਟਾਰ ਸਕੀਮ ਵਿੱਚ ਸ਼ਾਮਿਲ ਹੋਣ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਵੈਬੀਨਾਰ ਸੀਰੀਜ਼ ਤੋਂ ਵਿਦਿਆਰਥੀਆਂ ਨੂੰ ਟੀਚਿੰਗ ਲਰਨਿੰਗ ਦੇ ਨਾਲ ਨਾਲ ਮੈਟਲੈਬ ਦੀ ਐਪਲੀਕੇਸ਼ਨ ਦੇ ਨਾਲ ਵਿਦਿਆਰਥੀਆਂ ਨੂੰ ਕੰਮ ਕਰਨ ਵਿੱਚ ਕਾਫੀ ਸਹਾਇਤਾ ਮਿਲਦੀ ਹੈ।
ਡਾ. ਵਿਪੁਲ ਸ਼ਰਮਾ ਨੇ 44 ਪਾਰਟੀਸਿਪੇਂਟਾਂ ਨੂੰ ਸਬੋਧਿਤ ਕਰਦੇ ਹੋਏ ਕਿਹਾ ਕਿ ਮੈਟਬੈਲ ਸਾਫਟਵੇਅਰ ਇੱਕ ਬਹੁਪ੍ਰਚਲਿਤ ਕੰਪਿਊਟੈਸ਼ਨਲ ਟੂਲ ਹੈ ਜਿਸਦਾ ਉਪਯੋਗ ਇੰਜਿਨਿਅਰਿੰਗ, ਸਾਇੰਸ-ਫਿਜ਼ਿਕਸ ਕਮਿਸਟਰੀ ਅਤੇ ਮੈਥਸ ਵਿੱਚ ਕੀਤਾ ਜਾਂਦਾ ਹੈ ਜਿਸਦੇ ਅੰਤਰਗਤ ਇਸ ਵਿਸ਼ੇਸ਼ ਐਪਲੀਕੇਸ਼ਨ ਵਿੱਚ ਮਜੂਦ ਗ੍ਰਾਫੀਕਲ ਤਕਨੀਕ ਦਾ ਇਸਤੇਮਾਲ ਕਰ ਕਿਸੀ ਵੀ ਪ੍ਰੋਗ੍ਰਾਮ ਦੇ ਤਹਿਤ ਵਿਦਿਆਰਥੀ ਮੁਸ਼ਕਲ ਮੈਥੈਮੇਟਿਕਲ ਕੈਲਕੁਲੇਸ਼ਨਸ ਦਾ ਹਲ ਤੁਰੰਤ ਕਰ ਸਕਦੇ ਹਨ। ਉਨ੍ਹਾਂ ਨੇ ਮੈਟਬੈਲ ਦੇ ਦੁਆਰਾਂ ਸਰਲ ਪਲਾਟ ਜਨਰੇਸ਼ਨ ਅਤੇ ਨਿਊਮੈਰਿਕਲ ਮੈਥੇਡਸ ਦੇ ਬਾਰੇ ਵੀ ਅਵਗਤ ਕਰਵਾਇਆ।