ਦੋਆਬਾ ਕਾਲਜ ਵਿਖੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ- ਇੱਕ ਏਜੁਕੇਸ਼ਨਿਸਟ ਤੇ ਵੇਬਿਨਾਰ ਅਯੋਜਤ
ਜਲੰਧਰ: ਦੋਆਬਾ ਕਾਲਜ ਵਿਖੇ ਸਿੱਖਿਆ ਵਿਭਾਗ ਵਲੋਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ-ਇੱਕ ਏਜੁਕੇਸ਼ਨਿਸਟ ਤੇ ਵੇਬਿਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਰਾਕੇਸ਼ ਬਾਵਾ-ਗੁਰੂ ਨਾਨਕ ਖਾਲਸਾ ਕਾਲਜ, ਡਰੋਲੀਕਲਾਂ ਬਤੌਰ ਰਿਸੋਰਸ ਪਰਸਨ ਹਾਜਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਅਵਿਨਾਸ਼ ਚੰਦਰ-ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ 90 ਪਾਰਿਟਿਸਿਪੇਂਟਾਂ ਨੇ ਕੀਤਾ। ਰਿਸੋਰਸ ਪਰਸਨ ਦਾ ਸਵਾਗਤ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਮਣੀ ਜਾਂਦੀ ਹੈ ਅਤੇ ਸ਼੍ਰੀ ਗੁਰੂ ਤੇਗ ਬਹਾਦੁਰ ਜਾ ਦਾ ਮਨੁੱਖਤਾ ਦੀ ਰੱਖਿਆ ਦੇ ਲਈ ਦਿੱਤਾ ਗਿਆ ਬਲਿਦਾਨ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ ਕਿਉਂਕੀ ਕਠੋਰ ਕਠਿਨ ਪਰਿਸਥਿਤਿਆਂ ਦੇ ਵਿੱਚ ਵੀ ਉਹਨਾਂ ਨੇ ਆਪਣੇ ਜੀਵਨ ਦੇ ਨਾਲ ਸਮਝੋਤਾ ਨਹੀਂ ਕੀਤਾ। ਡਾ. ਰਾਕੇਸ਼ ਬਾਵਾ ਨੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਦਾਰਸ਼ਨਿਕ ਅਤੇ ਸਮਾਜਿਕ ਸਰੋਕਾਰਾਂ ਤੇ ਵਿਸਤਾਰਪੂਰਵਕ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਸਾਖਰ ਅਤੇ ਸਿਖਿਅਤ ਮਨੁੱਖ ਦੇ ਵਿੱਚ ਇਹ ਅੰਤਰ ਹੁੰਦਾ ਹੈ ਕਿ ਸਾਖਰ ਮਨੁੱਖ ਪੜਕੇ ਉੱਚਾ ਸਥਾਨ ਪ੍ਰਾਪਤ ਕਰ ਸਕਦਾ ਹੈ ਜਦਕਿ ਸਿਖਿਅਤ ਮਨੁੱਖ ਗਿਆਨ ਨੂੰ ਆਤਮਸਾਤ ਕਰਕੇ ਸਮਾਜ ਨੂੰ ਨਈ ਦਿਸ਼ਾ ਪ੍ਰਦਾਨ ਕਰਦਾ ਹੈ। ਗੁਰੂ ਤੇਗ ਬਹਾਦੁਰ ਜੀ ਨੇ ਜਨਸਧਾਰਨ ਨੂੰ ਸਦਾ ਸੱਚ ਬੋਲਨ, ਪਰੋਪਕਾਰ ਕਰੋ, ਅੱਛਾ ਇੰਸਾਨ ਬਨਣ ਅਤੇ ਪੰਜ ਵਿਕਾਰਾਂ ਤੋਂ ਹਮੇਸ਼ਾ ਦੂਰ ਰਹਿਣ ਦਾ ਉਪਦੇਸ਼ ਦਿੱਤਾ।