ਦੋਆਬਾ ਕਾਲਜ ਵਿਖੇ ਯੋਗ ਅੋਸ਼ਧਿਕ ਪ੍ਰਯੋਗ ਤੇ ਵੈਬਿਨਾਤ ਅਯੋਜਤ

ਦੋਆਬਾ ਕਾਲਜ ਵਿਖੇ ਯੋਗ ਅੋਸ਼ਧਿਕ ਪ੍ਰਯੋਗ ਤੇ ਵੈਬਿਨਾਤ ਅਯੋਜਤ
ਦੋਆਬਾ ਕਾਲਜ ਵਿਖੇ ਅਯੋਜਤ ਵੈਬਿਨਾਰ ਤੇ ਸ਼੍ਰੀ ਮੰਜੁ ਨਾਥ ਅਤੇ ਮਨੋਜ ਠਾਕੁਰ ਹਾਜ਼ਿਰੀ ਨੂੰ ਸੰਬੋਧਿਤ ਕਰਦੇ ਹੋਏ। 

ਜਲੰਧਰ, 25 ਅਕਤੂਬਰ, 2021: ਦੋਆਬਾ ਕਾਲਜ ਦੀ ਐਲੂਮਨੀ ਐਸੋਸਿਏਸ਼ਨ ਦੁਆਰਾਂ ਏ.ਆਰ ਹੋਲਡਿੰਗਸ, ਯੂ.ਕੇ ਅਤੇ ਵਿਆਸਾ ਯੋਗਾ ਯੂਨੀਵਰਸਿਟੀ ਬੰਗਲੋਰ ਦੇ ਸਹਿਯੋਗ ਨਾਲ ਯੋਗ ਅੋਸ਼ਧਿਕ ਪ੍ਰਯੋਗ ਤੇ ਵੈਬਿਨਾਰ ਕਰਵਾਇਆ ਗਿਆ ਜਿਸ ਵਿੱਚ ਡਾ. ਐਨ.ਕੇ. ਮੰਜੂਨਾਥ- ਪ੍ਰੋ. ਵਾਇਸ ਚਾਂਸਲਰ, ਐਸ.ਵਿਆਸਾ ਯੂਨੀਵਰਸਿਟੀ ਅਤੇ ਸ਼੍ਰੀ ਮਨੋਜ ਠਾਕੁਰ- ਐਮਡੀ, ਵਿਆਸਾ ਯੋਗਾ, ਸਿੰਗਾਪੁਰ ਬਤੌਰ ਰਿਸੋਰਸ ਪਰਸਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਇਵੇਂਟ ਕੋਰਡੀਨੇਟਰ ਰਾਜੀਵ ਰਾਏ-ਐਮ.ਡੀ, ਏ.ਆਰ ਹੋਲਡਿੰਗਸ ਯੂ.ਕੇ, ਡਾ. ਅਵਿਨਾਸ਼ ਚੰਦਰ- ਸੰਯੋਜਕ ਐਲੂਮਨੀ ਐਸੋਸਿਏਸ਼ਨ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਮੁੱਖ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਰਾਜੀਵ ਰਾਏ ਨੇ ਕਿਹਾ ਕਿ ਅਜ ਦੇ ਸਟ੍ਰੈਸ ਭਰੇ ਦੌਰ ਵਿੱਚ ਯੋਗ ਦੀਆਂ ਕ੍ਰਿਆਵਾਂ ਸਟ੍ਰੈਸ ਦੂਰ ਕਰਨ ਵਿੱਚ ਸਕਾਰਾਤਮਕ ਭੂਮਿਕਾ ਨਿਭਾ ਰਹਿਆਂ ਹਨ ਅਤੇ ਉਨਾਂ ਨੇ ਯੋਗ ਨੂੰ ਬਤੌਰ ਕਰਿਅਰ ਬਣਾਉਨ ਦੇ ਬਾਰੇ ਵਿੱਚ ਵੀ ਜਾਣਕਾਰੀ ਦਿੱਤੀ। ਡਾ. ਅਵਿਨਾਸ਼ ਚੰਦਰ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿੱਚ ਯੋਗ ਦੁਆਰਾਂ ਕੲੀਂ ਲਾਇਲਾਜ ਬਿਮਾਰੀਆਂ ਦਾ ਇਲਾਜ ਕੀਤੀ ਜਾ ਸਕਦਾ ਹੈ ਜਿਸਦਾ ਜਿਕਰ ਸਾਡੇ ਪੁਰਾਤਣ ਗ੍ਰੰਥਾਂ ਵਿੱਚ ਕੀਤਾ ਗਿਆ ਹੈ। ਡਾ. ਮੰਜੁਨਾਥ ਨੇ ਕਿਹਾ ਕਿ ਯੋਗ ਵਿਭਿੰਨ ਬਿਮਾਰੀਆਂ ਜਿਵੇਂ ਕਿ ਡਿਪਰੈਸ਼ਨ, ਡਾਇਬਟੀਜ਼ ਅਤੇ ਕੈਂਸਰ ਦਾ ਇਲਾਜ ਅਤੇ ਇਸ ਤੋਂ ਬਚਾਅ ਕਰਨ ਦਾ ਸਸ਼ਕਤ ਉਪਾਅ ਪ੍ਰਦਾਨ ਕਰਦਾ ਹੈ ਜਿਸ ਤੋਂ ਕਿ  ਅਸੀ ਆਪਣੀ ਜੀਵਨ ਸ਼ੈਲੀ ਵਿੱਚ ਬਦਲਾਵ ਕਰਕੇ ਨ ਕੇਵਲ ਇਸ ਨੂੰ ਕੰਟ੍ਰੋਲ ਕਰ ਸਕਦੇ ਹਾਂ ਬਲਕਿ ਇਸਤੋਂ ਛੁਟਕਾਰਾ ਵੀ ਪਾ ਸਕਦੇ ਹਾਂ। ਮਨੋਜ ਠਾਕੁਰ ਨੇ ਅਰੋਗੇਆ ਧਾਮ ਅਤੇ ਸਿੰਗਾਪੁਰ ਵਿੱਚ ਸਥਿਤ ਵਿਆਸਾ ਯੋਗਾ ਵਿੱਚ ਕਰਵਾਏ ਜਾਣ ਵਾਲੇ ਵਿਭਿੰਨ ਯੋਗ ਨਾਲ ਸਬੰਧਿਤ ਕਾਰਜਾ ਦੇ ਬਾਰੇ ਵਿੱਚ ਪ੍ਰਕਾਸ਼ ਪਾਇਆ ਜਿਸਦਾ ਉਹ ਜਪਾਨ ਵਿਅਤਮਾਨ ਅਤੇ ਚਾਇਨਾ ਵਿੱਚ ਵੀ ਸੰਚਾਲਨ ਕਰਦੇ ਹਨ। ਡਾ. ਰਾਕੇਸ਼ ਕੁਮਾਰ ਨੇ ਮਹਿਮਾਨਾ ਦਾ ਧੰਨਵਾਦ ਕੀਤਾ।