ਦੋਆਬਾ ਕਾਲਜ ਵਿਖੇ ਵਿਦਿਆਰਥਣਾਂ ਦੇ ਲਈ ਸੁਰੱਖਿਅਤ ਪਰਿਵੇਸ਼ ਦੀ ਜਾਗਰੁਕਤਾ ਤੇ ਵੈਬੀਨਾਰ ਅਯੋਜਤ
ਜਲੰਧਰ: ਦੋਆਬਾ ਕਾਲਜ ਵਿਖੇ ਵਿਦਿਆਰਥਣਾਂ ਦੇ ਲਈ ਸੁਰੱਖਿਅਤ ਪਰਿਵੇਸ਼ ਤੇ ਜਾਗਰੁਕਤਾ ਵਿਸ਼ੇ ਤੇ ਵੈਬੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਇਸ ਸੈਲ ਦੀ ਕਨਵੀਨਰ ਪ੍ਰੋ. ਗੁਰਦੀਸ਼ ਸੈਣੀ ਬਤੌਰ ਰਿਸੋਰਸ ਪਰਸਨ ਹਾਜ਼ਿਰ ਹੋਈ ਜਿਨ੍ਹਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ 98 ਵਿਦਿਆਰਥੀਆਂ ਨੇ ਕੀਤਾ। ਮੁੱਖ ਵਕਤਾ ਦਾ ਸਵਾਗਤ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਭਾਰਤੀ ਸੰਸਕ੍ਰਤੀ ਵਿੱਚ ਇਸਤਰੀਆਂ ਨੂੰ ਦੇਵੀ ਦੇ ਰੂਪ ਵਿੱਚ ਪੂਜੀਆ ਜਾਂਦਾ ਹੈ ਅਤੇ ਉਹ ਸਮਾਜ ਕਦੇ ਵੀ ਵਿਕਸਿਤ ਕਹਾਉਣ ਦੇ ਯੋਗ ਨਹੀਂ ਹੁੰਦਾ ਜਿੱਥੇ ਇਸਤਰੀਆਂ ਦੀ ਇੱਜਤ ਨਹੀਂ ਕੀਤੀ ਜਾਂਦੀ। ਦੋਆਬਾ ਕਾਲਜ ਇਸਤਰੀਆਂ ਨੂੰ ਇੱਜਤ ਅਤੇ ਸਮਾਨ ਦੇਣ ਲਈ ਇਸ ਤਰਾਂ ਦਾ ਮਾਹੋਲ ਪ੍ਰਦਾਨ ਕਰਨ ਵਿੱਚ ਹਮੇਸ਼ਾ ਲਈ ਪ੍ਰਤਿਬਧ ਹੈ।
ਪ੍ਰੋ. ਗੁਰਦੀਸ਼ ਸੈਣੀ ਨੇ ਹਾਜ਼ਿਰੀ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਇਸ ਫੰਕਸ਼ਨਲ ਸੈਲ ਦੀ ਬਹੁਤ ਹੀ ਮਹੱਤਵਪੂਰਨ ਮਹੱਤਾ ਹੈ ਜਿਸ ਤੋਂ ਕਿ ਕਾਲਜ ਵਿੱਚ ਮਿਨਿਸਟ੍ਰੀ ਆਫ ਵੁਮਨ ਐਂਡ ਚਾਇਲਡ ਡਿਵੈਲਪਮੇਂਟ ਦੇ ਦਿਸ਼ਾ ਨਿਦ੍ਰੇਸ਼ਾਂ ਦੇ ਅਨੁਸਾਰ ਸਥਾਪਤ ਕੀਤਾ ਗਿਆ ਹੈ ਜਿਸਦੇ ਤਹਿਤ ਕਾਲਜ ਵਿੱਚ ਪੜ ਰਹਿਆਂ ਵਿਦਿਆਰਥਣਾਂ ਨੂੰ ਸੇਫ ਅਤੇ ਸੁਰੱਖਿਅਤ ਸੋਸ਼ਲ ਅਤੇ ਫਿਜਿਕਲ ਵਾਤਾਵਰਣ ਪ੍ਰਦਾਨ ਕੀਤਾ ਗਿਆ ਹੈ। ਇਸ ਵਿਸ਼ੇਸ਼ ਸੈਲ ਵਿੱਚ ਵਿਭਿੰਨ ਵਿਭਾਗਾਂ ਦੇ ਪ੍ਰਾਧਿਆਪਕ- ਪ੍ਰੋ. ਪਰਮਜੀਤ ਕੌਰ, ਪ੍ਰੋ. ਰੈਨੂ ਬਾਲਾ, ਪ੍ਰੋ. ਸਾਕਸ਼ੀ, ਪ੍ਰੋ. ਮਨਪ੍ਰੀਤ ਕੌਰ ਵਿਦਿਆਰਥਣਾਂ ਨੂੰ ਪ੍ਰੋ. ਗੁਰਦੀਸ਼ ਸੈਣੀ ਦੀ ਦੇਖ ਰੇਖ ਵਿੱਚ ਕਾਲਜ ਕੈਂਪਸ ਵਿੱਚ ਵਿਦਿਆਰਥਣਾਂ ਨੂੰ ਸੁਰੱਖਿਅਤ ਮਾਹੋਲ ਪ੍ਰਦਾਨ ਕਰਨ ਵਿੱਚ ਲੜਕੀਆਂ ਨੂੰ ਇਮੋਸ਼ਨਲੀ ਮਜਬੂਤ ਬਨਾਉਣ ਦੇ ਲਈ ਬਖੂਬੀ ਕੰਮ ਕਰ ਰਹਿਆਂ ਹਨ ਅਤੇ ਇਹ ਬੜੇ ਮਾਣ ਦੀ ਗੱਲ ਹੈ ਕਿ ਦੁਆਬਾ ਕਾਲਜ ਵਿੱਚ ਅੰਡਰ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਵਿੱਚ ਕੋ-ਐਜੁਕੇਸ਼ਨ ਹੁੰਦੇ ਇਸ ਵਿਸ਼ੇਸ਼ ਸੈਲ ਦੇ ਸਹੀ ਤਾਲਮੇਲ ਤੋਂ ਕਾਰਜ ਕਰਦੇ ਹੋਏ ਵਦਿਆ ਕਾਰਗੁਜਾਰੀ ਦਿਖਾਈ ਹੈ।