ਦੁਆਬਾ ਕਾਲਜ ਵਿਖੇ ਵਪਾਰ ਸਬੰਧੀ ਇੰਟਲੇਕਚੁਅਲ ਪ੍ਰੋਪਰਟੀ ਰਾਇਟਸ ਤੇ ਵੈਬਿਨਾਰ ਅਯੋਜਤ
webinar organized on intellectual property rights related to business at doaba college punjabi copy
ਜਲੰਧਰ: ਦੋਆਬਾ ਕਾਲਜ ਦੇ ਪੋਸਟ ਗ੍ਰੇਜੁਏਟ ਕਾਮਰਸ ਅਤੇ ਬਿਜ਼ਨੇਸ ਮੈਨੇਜਮੇਂਟ ਵਿਭਾਗ ਵਲੋਂ ਵਪਾਰ ਸਬੰਧੀ ਇੰਟਲੇਕਚੁਅਲ ਪ੍ਰੋਪਟੀ ਰਾਇਟਸ ਤੇ ਵੈਬਿਨਾਰ ਦਾ ਅਯੋਜਨ ਕੀਤਾ ਗਿਆ । ਜਿਸ ਵਿੱਚ ਡਾ. ਅਮਰਜੀਤ ਸਿੰਘ ਸਿੱਧੂ- ਮੈਨੇਜਮੇਂਟ ਯੂਨੀਵਰਸਿਟੀ ਬਿਜਨੇਸ ਸਕੂਲ, ਜੀਐਨਡੀਯੂ, ਬਤੌਰ ਰਿਸੋਰਸ ਪਰਸਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਗਰਿਮਾ ਚੋਡਾ, ਪ੍ਰਾਧਿਆਪਕਾਂ ਅਤੇ 78 ਪਾਰਟਿਸਿਪੇਂਟਾ ਨੇ ਕੀਤਾ। ਮੁੱਖਵਕਤਾ ਦਾ ਸਵਾਗਤ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਪਾਰ ਸਬੰਧੀ ਇੰਲੇਕਚੁਅਲ ਪ੍ਰੋਪਟੀ ਰਾਇਟਸ ਤੇ ਬੋਲਦੇ ਹੋਏ ਕਿਹਾ ਕਿ ਪੇਟੇਂਟ ਰਾਇਟਸ ਕੇਵਲ ਪ੍ਰਾਡਕਟਸ ਦਾ ਹੀ ਨਹੀਂ ਬਲਕਿ ਪ੍ਰੋਸੇਸਿਜ਼ ਦਾ ਵੀ ਹੁੰਦਾ ਹੈ ਅਤੇ ਉਸ ਤੇ ਉਸ ਵਿਅਕਤੀ ਦਾ ਵੀ ਹੱਕ ਹੁੰਦਾ ਹੈ ਜੋ ਨਵੀਂ ਚੀਜ਼ ਡੈਵਲੇਪ ਕਰਦਾ ਹੈ। ਡਾ. ਸਿੱਧੂ ਨੇ ਕਿਹਾ ਕਿ ਐਗਰੀਮੇਂਟ ਦੇ ਤਹਿਤ 90 ਫੀਸਦੀ ਤੋਂ ਜਿਆਦਾ ਪੇਟੇਂਟਸ ਨੂੰ ਵਿਕਸਿਤ ਦੇਸ਼ ਕੰਟ੍ਰੋਲ ਕਰ ਰਹੇ ਹਨ। ਭਾਰਤ ਵਿੱਚ ਵੀ ਇੰਡਿਆਜ਼ ਪੇਟੇਂਟ ਲੋ ਵਿੱਚ 2005 ਵਿੱਚ ਟ੍ਰਿਪਸ ਐਗਰੀਮੇਂਟ ਦੇ ਅਨੁਸਾਰ ਏਮੇਂਡਮੇਂਟ ਕੀਤੀ ਗਈ ਸੀ। ਉਨਾਂ ਨੇ ਵਿਸ਼ਵ ਟ੍ਰੈਡ ਅੋਰਗਨਾਇਜੇਸ਼ਨ ਦੇ ਹਿਸਟੋਰਿਕਲ ਬੈਕਗਰਾਉਂਡ ਅਤੇ ਇਸਦੇ ਮਹੱਤਵ ਦਾ ਵੀ ਉਲੇਖ ਕੀਤਾ । ਵੈਬਿਨਾਰ ਪ੍ਰੋ. ਰਜਨੀ ਧੀਰ ਨੇ ਕੰਡਕਟ ਅਤੇ ਡਾ. ਨਿਤਾਸ਼ਾ ਸ਼ਰਮਾ ਨੇ ਕੋ-ਹੋਸਟ ਕੀਤਾ। ਪੋ੍ਰ. ਸੁਰਜੀਤ ਕੌਰ ਨੇ ਵੋਟ ਆਫ ਥੈਂਕਸ ਕੀਤਾ।