ਦੁਆਬਾ ਕਾਲਜ ਵਿਖੇ ਵਾਤਾਵਰਣ ਜਾਗਰੁਕਤਾ ਤੇ ਐਨਸੀਸੀ ਦੇ ਰੋਲ ਤੇ ਵੇਬਿਨਾਰ ਅਯੋਜਤ
ਜਲੰਧਰ: ਦੁਆਬਾ ਕਾਲਜ ਵਿੱਚ ਯੂਜੀਸੀ ਦੇ ਦਿਸ਼ਾ ਨਿਦ੍ਰੇਸ਼ਾ ਦੇ ਤਹਿਤ ਕਾਲਜ ਵਿੱਚ ਐਨਸੀਸੀ ਵਿਭਾਗ ਅਤੇ ਪੋਸਟ ਗ੍ਰੇਜੂਏਟ ਡਿਪਾਰਟਮੇਂਟ ਆਫ ਜਰਨਲਿਜ਼ਮ ਅਤੇ ਮਾਸ ਕਮਿਉਨਿਕੇਸ਼ਨ ਵਲੋਂ ਵਾਤਾਵਰਣ ਜਾਗਰੁਕਤਾ ਤੇ ਐਨਸੀਸੀ ਦੇ ਰੋਲ ਤੇ ਵੇਬਿਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਕਰਨਲ ਅਸ਼ੋਕ ਮੌਰ-ਆਈਆਈਟੀ ਕਾਨਪੁਰ ਬਤੌਰ ਰਿਸੋਰਸ ਪਰਸਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਆਫਿਸ਼ਿਏਟਿੰਗ ਪਿ੍ਰੰ. ਪੋ. ਕੰਵਲਜੀਤ ਸਿੰਘ, ਲੈਫਟੀਨੇਂਟ ਏਐਨਓ ਪ੍ਰੋ. ਰਾਹੁਲ ਭਾਰਦਵਾਜ, ਡਾ. ਸਿਮਰਨ ਸਿੱਧੂ-ਵਿਭਾਗਮੁਖੀ ਅਤੇ 60 ਪਾਰਟਿਸਿਪੇਂਟਾ ਨੇ ਕੀਤਾ। ਪ੍ਰੋ. ਕੰਵਲਜੀਤ ਸਿੰਘ ਨੇ ਮੁਖ ਬੁਲਾਰੇ ਦਾ ਸਵਾਗਤ ਕਰਦੇ ਹੋਏ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਪਲਾਸਟਿਕ ਦਾ ਘੱਟ ਤੋਂ ਘੱਟ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਇਸਦੇ ਖਿਲਾਫ ਜਾਗਰੁਕਤਾ ਅਭਿਆਨ ਚਲਾਨਾ ਚਾਹੀਦਾ ਹੈ।
ਕਰਨਲ ਅਸ਼ੋਕ ਮੌਰ ਨੇ ਕਿਹਾ ਕਿ ਵਿਦਿਆਰਥੀ ਲੋਕਾ ਨੂੰ ਜਾਗਰੂਕ ਕਰਨ ਦੇ ਲਈ ਮਹਤਵਪੂਰਨ ਭੂਮਿਕਾ ਅਦਾ ਕਰ ਸਕਦੇ ਹਨ। ਵਿਦਿਆਰਥੀਆਂ ਨੂੰ ਪਲਾਸਟਿਕ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ ਕਿਉਂਕਿ ਇਹ ਬਾਓਡਿਗ੍ਰੇਡੇਬਲ ਨਹੀਂ ਹੁੰਦਾ ਹੈ ਇਸ ਲਈ ਇਹ ਵਾਤਾਵਰਨ ਨੂੰ ਬਹੁਤ ਨੁਕਸਾਨ ਪਹੁੰਚਾਦਾ ਹੈ। ਉਨਾਂ ਨੇ ਕਿਹਾ ਕਿ ਸਾਨੂੰ ਬੜੀ ਅਸਾਨੀ ਨਾਲ ਘਰ ਤੋਂ ਵੇਸਟ ਅਤੇ ਪੁਰਾਣੇ ਕਪੜੇ ਮਿਲ ਜਾਂਦੇ ਹਨ ਜਿਸ ਤੋਂ ਅਸੀ ਮਾਰਕਿਟ ਵਿੱਚ ਸ਼ਾਪਿੰਗ ਕਰਨ ਦੇ ਲਈ ਵਦਿਆ ਤੋਂ ਵਦਿਆ ਬੈਗ ਬਣਾ ਸਕਦੇ ਹਾਂ। ਉਨਾਂ ਨੇ ਜੂਟ ਬੈਗ ਨੂੰ ਵੱਧ ਤੋਂ ਵੱਧ ਇਸਤੇਮਾਲ ਕਰਨ ਲਈ ਪ੍ਰੇਰਿਆ। ਕਰਨਲ ਅਸ਼ੋਕ ਮੌਰ ਨੇ ਵਿਦਿਆਰਥੀਆਂ ਨੂੰ ਐਨਸੀਸੀ ਦੇ ਕਰਿਅਰ ਦੇ ਆਪਸ਼ਨ ਦੇ ਰੂਪ ਵਿੱਚ ਅਪਣਾਏ ਜਾਨ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਨੋਜਵਾਨ ਐਨਸੀਸੀ ਦੇ ਰਾਹੀਂ ਭਾਰਤੀ ਸੇਨਾ ਕੋਸਟਗਾਰਡ ਅਤੇ ਪੁਲਿਸ ਫੋਰਸ ਵਿੱਚ ਸੇਵਾਵਾਂ ਦੇ ਕੇ ਦੇਸ਼ ਦੀ ਸੇਵਾ ਕਰ ਸਕਦੇ ਹਨ। ਇਸ ਮੌਕੇ ਤੇ ‘ਸੇ ਨੋ ਟੂ ਪਲਾਸਟਿਕ’ ਤੇ ਆਨਲਾਇਨ 40 ਲੇਖ ਵਿਦਿਆਰਥੀਆਂ ਤੋਂ ਆਨਲਾਇਨ ਪ੍ਰਾਪਤ ਹੋਏ।
ਇਸ ਵਿੱਚ ਅੰਗਰੇਜੀ, ਹਿੰਦੀ ਅਤੇ ਪੰਜਾਬੀ ਭਾਸ਼ਾ ਵਿੱਚ ਲੇਖ ਲੇਖਨ ਕੰਪੀਟੀਸ਼ਨ ਦਾ ਵੀ ਅਯੋਜਨ ਕੀਤਾ ਗਿਆ ਜਿਸ ਵਿੱਚ ਭਾਗ ਲੈ ਰਹੇ ਵਿਦਿਆਰਥੀਆਂ ਨੂੰ ਇੰਟਰੋਡਕਸ਼ਨ, ਕ੍ਰਿੲਟਿਵਿਟੀ, ਔਰਿਜਨਿਏਲਿਟੀ, ਥਾਟ ਡਿਵੈਲਪਮੈਂਟ ਅਤੇ ਗ੍ਰਾਮਰ ਆਦਿ ਤੇ ਮੂਲਾਂਕਣ ਕਰਦੇ ਹੋਏ ਅੰਗਰੇਜੀ ਵਿਚੱ ਕਲਪਨਾ ਨੇ ਪਹਿਲਾ, ਗੁਲਸ਼ਨ ਨੇ ਦੂਸਰਾ ਅਤੇ ਪਲਵੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਹਿੰਦੀ ਵਿੱਚ ਅਸੀਮ ਨੇ ਪਹਿਲਾ, ਨੀਲਸ ਅਤੇ ਸ਼ਿਲਪਾ ਨੇ ਦੂਸਰਾ ਅਤੇ ਸ਼ਮਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪੰਜਾਬੀ ਵਿੱਚ ਰਾਜੀਵ ਨੇ ਪਿਹਲਾ, ਸਿਮਰਨ ਨੇ ਦੂਸਰਾ ਅਤੇ ਆਰਤੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜਜਾਂ ਦੀ ਭੂਮਿਕਾ ਪ੍ਰੋ. ਸੰਦੀਪ ਚਾਹਲ, ਡਾ. ਮੁਨੀਸ਼ ਕੁਮਾਰ ਅਤੇ ਡਾ. ਸਤਿੰਦਰ ਕੌਰ ਨੇ ਬਖੁਬੀ ਨਿਭਾਈ। ਮਾਰਡਰੇਟਰ ਦੀ ਭੂਮਿਕਾ ਡਾ. ਸਿਮਰਨ ਸਿੱਧੂ-ਵਿਭਾਗਮੁਖੀ ਨੇ ਨਿਭਾਈ ਅਤੇ ਪ੍ਰੋ. ਪਿ੍ਰਆ ਚੋਪੜਾ ਨੇ ਸਾਰਿਆਂ ਦਾ ਧੰਨਵਾਦ ਕੀਤਾ।