ਦੋਆਬਾ ਕਾਲਜ ਵਿਖੇ ਸਿਖਿਆ ਦੇ ਖੇਤਰ ਵਿੱਚ ਚੁਨੋਤਿਆਂ ਦੇ ਵਿਸ਼ੇ ਤੇ ਵੇਬਿਨਾਰ ਅਯੋਜਤ
ਜਲੰਧਰ, 20 ਸਿਤੰਬਰ, 2021: ਦੋਆਬਾ ਕਾਲਜ ਦੇ ਐਜੂਕੇਸ਼ਨ ਵਿਭਾਗ ਵਲੋਂ ਚੈਲੇਂਜਿਸ ਇਨ ਐਜੂਕੇਸ਼ਨ ਤੇ ਵੈਬਿਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਦੀਪਾ ਕੋਟਸ-ਵਿਭਾਗਮੁੱਖੀ, ਡਿਪਾਰਟਮੇਂਟ ਆਫ ਐਜੂਕੇਸ਼ਨ, ਜੀਐਨਡੀਯੂ ਬਤੌਰ ਰਿਸੋਰਸ ਪਰਸਨ ਹਾਜ਼ਿਰ ਹੋਈ ਜਿਨਾਂ ਦਾ ਨਿਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਅਵਿਨਾਸ਼ ਚੰਦਰ-ਵਿਭਾਗਮੁਖੀ, 84 ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਮੁੱਖ ਵਕਤਾ ਦਾ ਸਵਾਗਤ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਬਦਲਦੇ ਦੌਰ ਵਿੱਚ ਸਾਨੂੰ ਕੋਸ਼ਿਸ ਕਰਨੀ ਚਾਹੀਦੀ ਹੈ ਕਿ ਵਿਦਿਆਰਥੀਆਂ ਵਿੱਚ ਅਕਾਦਮਿਕ ਐਕਸੀਲੇਂਸ ਦੇ ਨਾਲ ਨਾਲ ਇਮੋਸ਼ਨਲ ਇਟੇਂਲੀਜੇਂਸ ਅਤੇ ਹੈਪੀਨੇਸ ਇੰਡੈਕਸ ਦੀ ਭਾਵਨਾ ਜਾਗਰਤ ਕੀਤੀ ਜਾਵੇ ਤਾਕਿ ਉਹ ਭਵਿਖ ਵਿੱਚ ਹੋਰ ਵੀ ਵਦਿਆ ਪ੍ਰਦਰਸ਼ਨ ਕਰ ਸਕਣ।
ਡਾ. ਦੀਪਾ ਕੋਟਸ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਗੁਰੂ ਦੇ ਮਹਤਵ ਦੇ ਬਾਰੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਇਕ ਵਦਿਆ ਅਧਿਆਪਕ ਹੀ ਵਿਦਿਆਰਥੀ ਨੂੰ ਅਗਿਆਨਤਾ ਤੋਂ ਗਿਆਨ ਵਲ, ਨਹੇਰੇ ਤੋਂ ਪ੍ਰਕਾਸ਼ ਵਲ, ਸਮਾਜਿਕ ਅਤੇ ਆਰਥਿਕ ਹਾਲਾਤ ਤਕ ਪਹੁੰਚਾਉਣ ਲਈ ਕਾਬਲ ਹੁੰਦਾ ਹੈ। ਡਾ. ਅਵਿਨਾਸ਼ ਚੰਦਰ ਨੇ ਕਿਹਾ ਕਿ ਵਰਤਮਾਨ ਦੇ ਯੁਗ ਵਿੱਚ ਸਾਰਿਆਂ ਸਿੱਖਿਆ ਪ੍ਰਣਾਲੀ ਵਿੱਚ ਨਵੀ ਆਰਥਿਕ ਨੀਤੀ, ਆਨਲਾਈਨ ਐਜੂਕੇਸ਼ਨ ਪ੍ਰਕ੍ਰਿਆ ਅਤੇ ਡਿਜਿਟਲਾਇਜੇਸ਼ਨ ਦੇ ਅੰਤਰਗਤ ਬਦਲਾਵ ਆ ਰਹੇ ਹਨ ਜਿਨਾਂ ਦੇ ਲਈ ਦੋਆਬਾ ਕਾਲਜ ਇਹ ਸਾਰੇ ਬਦਲਾਵ ਸਕਾਰਾਤਮਕ ਤਰੀਕੇ ਨਾਲ ਲਿਆ ਰਿਹਾ ਹੈ ਅਤੇ ਇਸ ਨੁੂੰ ਹੋਰ ਵੀ ਵਦਿਆ ਬਣਾਉਣ ਦੇ ਲਈ ਕਾਰਜ ਕਰ ਰਿਹਾ ਹੈ। ਪ੍ਰੋ. ਨੇਹਾ ਗੁਪਤਾ ਨੇ ਮਾਰਡਰੇਟਰ ਦੀ ਭੂਮਿਕਾ ਨਿਭਾਈ। ਪ੍ਰੋ. ਮੰਜੀਤ ਕੌਰ ਨੇ ਧੰਨਵਾਦ ਪ੍ਰਸਤਾਵ ਰਖਿਆ।