ਦੋਆਬਾ ਕਾਲਜ ਵਿਖੇ ਵਰਲਡ ਸੇਫਟੀ ਐਂਡ ਹੈਲਥ ਐਟ ਵਰਕ-ਡੇ ਤੇ ਵੈਬੀਨਾਰ ਅਯੋਜਤ

ਦੋਆਬਾ ਕਾਲਜ ਵਿਖੇ ਵਰਲਡ ਸੇਫਟੀ ਐਂਡ ਹੈਲਥ ਐਟ ਵਰਕ-ਡੇ ਤੇ ਵੈਬੀਨਾਰ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਵੈਬੀਨਾਰ ਵਿੱਚ ਡਾ. ਰਾਜੀਵ ਸ਼ਰਮਾ ਹਾਜ਼ਿਰੀ ਨੂੰ ਸੰਬੋਧਿਤ ਕਰਦੇ ਹੋਏ। 

ਜਲੰਧਰ: ਦੁਆਬਾ ਕਾਲਜ ਦੇ ਇੰਟਰਨਲ ਕਵਾਲਿਟੀ ਅਸ਼ਿਉਰੇਂਸ ਸੇਲ (ਆਈਕਿਊਏਸੀ) ਵਲੋਂ ਵਰਲਡ-ਡੇ ਸੇਫਟੀ ਐਂਡ ਹੇਲਥ ਐਟ ਵਰਕ ਤੇ ਵੈਬੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਰਾਜੀਵ ਸ਼ਰਮਾ- ਜਿਲਾ ਟੀ.ਬੀ. ਅਫਸਰ ਬਤੌਰ ਰਿਸੋਰਸ ਪਰਸਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੰਦੀਪ ਚਾਹਲ-ਸੰਯੋਜਕ ਆਈਕਿਉਏਸੀ ਅਤੇ 85 ਪ੍ਰਾਧਿਆਪਕਾਂ ਨੇ ਕੀਤਾ। ਮੁੱਖਵਕਤਾ ਦਾ ਸਵਾਗਤ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦੇ ਕੋਵਿਡ-19 ਦੇ ਦੌਰ ਵਿੱਚ ਕੰਮ ਕਰਨ ਦੀ ਥਾਂ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਵਰਕਰਾਂ ਦੇ ਤੋਰ ਤੇ ਇਹ ਸਾਡੀ ਵੀ ਜਿੰਮੇਵਾਰੀ ਬਣਦੀ ਹੈ ਕਿ ਅਸੀ ਖੁਦ ਨੂੰ ਸੁਰਖਿਅਤ ਤੋਰ ਤੇ ਕੰਮ ਕਰਕੇ ਨਾ ਕੇਵਲ ਆਪਣੇ ਆਪ ਦਾ ਬਚਾ ਕਰ ਸਕਿਏ, ਬਲਕਿ ਦੂਸਰਿਆਂ ਲਈ ਵੀ ਖਤਰਾ ਨਾ ਬਣਿਏ। ਇਸ ਲਈ ਸਾਨੂੰ ਸਾਰਿਆਂ ਨੂੰ ਜ਼ਰੂਰੀ ਸਾਵਧਾਨਿਆ ਵਰਤਨਿਆਂ ਚਾਹਿਦੀਆਂ ਹਨ ਤਾਂਕਿ ਸਾਡੀ ਅਤੇ ਬਾਕਿਆਂ ਦੀ ਮੇਂਟਲ ਅਤੇ ਫਿਜਿਕਲ ਹੇਲਥ ਦਰੁਸਤ ਰਹੇ ਅਤੇ ਅਸੀਂ ਤਨਾਵ ਮੁਕਤ ਵਾਤਾਵਰਨ ਵਿੱਚ ਸੁਚਾਰੂ ਢੰਗ ਨਾਲ ਕੰਮ ਕਰ ਸਕਿਏ ਅਤੇ ਕਾਲਜ ਵਿਚੱ ਇਸਨੂ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ।

ਡਾ. ਰਾਜੀਵ ਸ਼ਰਮਾ ਨੇ ਕਿਹਾ ਕਿ ਇਸ ਵਿਸ਼ੇਸ਼ ਦਿਵਸ ਦੇ ਮੋਕੇ ਤੇ ਸਾਨੂੰ ਇਹ ਪ੍ਰਣ ਲੇਨਾ ਚਾਹਿਦਾ ਹੈ ਕਿ ਅਸੀਂ ਆਪਣੇ ਕੰਮ ਕਰਨ ਦੇ ਖੇਤਰ ਵਿੱਚ ਇਹ ਪੱਕਾ ਕਰਿਏ ਕਿ ਸਾਡੇ ਆਲੇ ਦੁਆਲੇ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਦੀ ਮਾਨਸਿਕ, ਸ਼ਰੀਰਿਕ ਅਤੇ ਆਤਮਿਕ ਸੇਹਤ ਦਰੁਸਤ ਰਹੇ ਜਿਸਦੇ ਲਈ ਬਹੁਤ ਜ਼ਰੂਰੀ ਹੈ ਕਿ ਅਸੀ ਕੋਵਿਡ-19 ਦੀ ਚੁਨੋਤੀ ਦਾ ਸਾਮਣਾ ਕਰਦੇ ਹੋਏ ਸਾਰੀਆਂ ਕਰਮਚਾਰਿਆਂ ਦਾ ਸਮੇਂ ਸਮੇਂ ਤੇ ਮੈਡੀਕਲ ਚੇਕਅਪ ਕਰਵਾਉਂਦੇ ਰਹਿਏ ਤਾਂਕਿ ਉਨਾਂ ਦਾ ਬਲਡਪ੍ਰੈਸ਼ਰ, ਡਾਇਬੀਟੀਜ, ਕਮਿਉਨੀਕੇਬਲ ਅਤੇ ਨਾਨ-ਕਮਿਉਨੀਕੇਬਲ ਬਿਮਾਰਿਆਂ ਦਾ ਸਮੇ ਰਹਿੰਦੇ ਪਤਾ ਕਰ ਸਹੀ ਇਲਾਜ ਕਰਵਾ ਸਕਿਏ ਅਤੇ ਇਸਦੇ ਨਾਲ ਹੀ ਇਹਨਾਂ ਸਾਰਿਆਂ ਦੇ ਲਈ ਮੇਂਟਲ ਸਟ੍ਰੈਸ ਦੂਰ ਕਰਨ ਦੇ ਉਪਾਅ  ਦੇ ਤਹਿਤ ਯੋਗ ਅਤੇ ਮੈਡੀਟੇਸ਼ਨ ਦੇ ਸੈਸ਼ਨ ਵੀ ਲਗਵਾਉਣੇ ਅਤੇ ਸਾਰਿਆਂ ਕਰਮਚਾਰਿਅਆਂ ਦੀ ਮੈਡੀਕਲ ਇਸ਼ੋਰੇਂਸ ਵੀ ਕਰਵਾਨੀ ਚਾਹਿਦੀ ਹੈ। ਉਨਾਂ ਨੇ ਸਾਰਿਆਂ ਨੂੰ ਬਾਰ ਬਾਰ ਆਪਣੇ ਹਥਾਂ ਨੂੰ ਸਾਬਨ ਨਾਲ ਧੋਣ, ਸੈਨਾਟਾਇਜ ਕਰਨ, ਤਿੰਨ ਲੇਅਰ ਦਾ ਮਾਸਕ ਪਾਉਣ ਅਤੇ ਵਰਕ ਪਲੇਸ ਨੂੰ ਸੋਡਿਅਮ ਹਾਇਪੋ ਕਲੋਰਾਇਟ ਦੇ ਸੋਲਿਉਸ਼ਨ  ਨਾਲ ਸੈਨਾਟਾਇਜ ਕਰਨ ਦੇ ਲਈ ਪ੍ਰੇਰਿਤ ਕੀਤਾ। ਉਨਾਂ ਨੇ ਕਿਹਾ ਕਿ ਕੋਰੋਨਾ ਕਾਲ ਵਿੱਚ ਆਨਲਾਇਨ ਕਲਾਸਾਂ ਨੇ ਆਫਲਾਇਨ ਕਲਾਸਾਂ ਦੀ ਜਗਾ ਥੋੜੇ ਸਮੇਂ ਲਈ ਤਾਂ ਲੈ ਲਈ ਹੈ ਪਰੰਤੂ ਲਾਇਵ ਕਲਾਸਾਂ ਵਿੱਚ ਪ੍ਰਾਧਿਆਪਕ ਵਿਦਿਆਰਥੀਆਂ ਨੂੰ ਜਿਆਦਾ ਵਦਿਆ ਤਰੀਕੇ ਨਾਲ ਰੂਬਰੂ ਹੋ ਕੇ ਗਤਿਸ਼ੀਲ ਕਾਰਜ ਕਰਵਾ ਸਕਦੇ ਹਨ ਜਿਸ ਤੋਂ ਕਿ ਅਧਿਆਪਕ ਅਤੇ ਵਿਦਿਆਰਥੀ ਦਾ ਸਬੰਧ ਵੀ ਵਦਿਆ ਬਣਦਾ ਹੈ।