ਦੋਆਬਾ ਕਾਲਜ ਵਿੱਚ ਮਹਿਲਾ ਦਿਵਸ ਮਨਾਇਆ ਗਿਆ

ਜਲੰਧਰ, 8 ਮਾਰਚ, 2025: ਦੋਆਬਾ ਕਾਲਜ ਦੇ ਵੁਮੈਨ ਡਿਵੈਲਪਮੈਂਟ ਸੇਲ—ਦੀਪਤੀ ਅਤੇ ਐਨਐਸਐਸ ਵਿਭਾਗ ਵੱਲੋਂ ਮਹਿਲਾ ਦਿਵਸ ਮਨਾਇਆ ਗਿਆ ਜਿਸ ਵਿੱਚ ਡਾ. ਉਦਯਨ ਆਰਿਆ— ਪ੍ਰਿੰ. ਗੁਰੂ ਵਿਰਜਾਨੰਦ ਵਿਸ਼ਵਵਿਦਿਆਲਾ ਕਰਤਾਰਪੁਰ ਬਤੌਰ ਮੁੱਖ ਬੁਲਾਰੇ ਅਤੇ ਡਾ. ਨਿਤਿਯਾ ਸ਼ਰਮਾ—ਡਿਪਟੀ ਰਜਿਸਟਰਾਰ ਮਾਨਵ ਸੰਸਾਧਨ ਕਪੂਰਥਲਾ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰੋ. ਈਰਾ ਸ਼ਰਮਾ—ਇਵੈਂਟ ਕੋਆਰਡੀਨੇਟਰ, ਡਾ. ਅਰਸ਼ਦੀਪ ਸਿੰਘ— ਸੰਯੋਜਕ ਐਨਐਸਐਸ ਪ੍ਰਾਧਿਆਪਕਾ ਅਤੇ ਵਿਦਿਆਰਥੀਆਂ ਨੇ ਕੀਤਾ ।
ਡਾ. ਉਦਯਨ ਆਰਿਆ ਨੇ ਵਿਦਿਆਰਥੀਆਂ ਨੂੰ ਹੌਸਲਾ ਅਫਜਾਈ ਕਰਦਿਆਂ ਹੋਇਆ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾਂ ਜੀਵਨ ਦੇ ਹਰ ਖੇਤਰ ਵਿੱਚ ਆਤਮਵਿਸ਼ਵਾਸ਼ ਅਤੇ ਕੜੀ ਮੇਹਨਤ ਕਰ ਅਪਣੇ ਕਰਿਅਰ ਦੀ ਸਿਖਰਾਂ ਨੂੰ ਛੂਹਣ ਦਾ ਯਤਨ ਕਰਨਾ ਚਾਹੀਦਾ ਹੈ । ਉਨ੍ਹਾਂ ਨੇ ਕਿਹਾ ਕਿ ਔਰਤ ਅਤੇ ਮਰਦ ਦੇ ਰਿਸ਼ਤਿਆਂ ਵਿੱਚ ਆਪਸੀ ਭਰੋਸਾ ਹੋਣਾ ਚਾਹੀਦਾ ਹੈ । ਮਹਿਲਾਵਾਂ ਨੂੰ ਸਿੱਖਿਆ ਦੇ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ ਫਿਰ ਹੀ ਉਹ ਆਪਣੇ ਪਰਿਵਾਰ ਅਤੇ ਸਮਾਜ ਨੂੰ ਮਜ਼ਬੂਤ ਬਣਾ ਸਕਦੀ ਹੈ । ਉਨ੍ਹਾਂ ਨੇ ਕਿਹਾ ਕਿ ਸਿੱਖਿਅਕ ਮਹਿਲਾ ਹੀ ਇੱਕ ਮਜ਼ਬੂਤ ਸਮਾਜ ਦਾ ਨਿਰਮਾਣ ਕਰ ਸਕਦੀ ਹੈ ।
ਡਾ. ਨਿਤਿਯਾ ਸ਼ਰਮਾ ਨੇ ਸਾਰੇ ਵਿਦਿਆਰਥੀਆਂ ਨੂੰ ਆਪਣੇ ਅੰਦਰੂਨੀ ਤਾਕਤ ਅਤੇ ਲੜਨ ਦੀ ਸਮਰਥਾ ਨੂੰ ਪਹਿਚਾਣ ਕਰ ਆਪਣੇ ਜੀਵਨ ਵਿੱਚ ਅੱਗੇ ਵੱਧਦੇ ਰਹਿਣ ਲਈ ਕਿਹਾ । ਉਨ੍ਹਾਂ ਨੇ ਕਿਹਾ ਕਿ ਰਾਜਨੀਤੀ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਘੱਟ ਹੈ ਜੋਕਿ ਵੱਧਣੀ ਚਾਹੀਦੀ ਹੈ ਕਿਉਂਕਿ ਮਹਿਲਾ ਕਿਸੇ ਵੀ ਸਥਿਤੀ ਵਿੱਚ ਭ੍ਰਸ਼ਟਾਚਰ ਨੂੰ ਘੱਟ ਕਰ ਸਕਦੀ ਹੈ । ਉਨ੍ਹਾਂ ਨੇ ਦੇਸ਼ ਵਿੱਚ ਮੌਜੂਦ ਆਰਥਿਕ ਰੂਪ ਤੋਂ ਮਜ਼ਬੂਤ ਹੈਲਪ ਗਰੁੱਪ ਦੀ ਚਰਚਾ ਕੀਤੀ ਜੋਕਿ ਸਮਾਜ ਵਿੱਚ ਆਪਣੀ ਵਧੀਆ ਕਾਰਗੁਜਾਰੀ ਦਾ ਚੰਗਾ ਪ੍ਰਭਾਵ ਪਾ ਰਹੇ ਹਨ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇੱਕ ਮਜ਼ਬੂਤ ਅਤੇ ਸਿੱਖਿਅਕ ਮਹਿਲਾ ਹੀ ਇੱਕ ਚੰਗੇ ਰਾਸ਼ਟਰ ਦਾ ਨਿਰਮਾਣ ਕਰ ਸਕਦੀ ਹੈ ਕਿਉਂਕਿ ਉਸਦੀ ਭਾਗੀਦਾਰੀ ਸਾਰੇ ਹੀ ਖੇਤਰ ਵਿੱਚ ਵੱਧ—ਚੜ੍ਹ ਕੇ ਰਹਿੰਦੀ ਹੈ । ਇਸ ਮੌਕੇ ’ਤੇ ਕਾਲਜ ਦੀ ਵਿਦਿਆਰਥੀਆਂ ਨੇ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪ੍ਰਸਤੁੱਤ ਕੀਤਾ ਜਿਸ ਵਿੱਚ ਡਾਂਸ, ਗੀਤ ਅਤੇ ਸੰਗੀਤ ਸ਼ਾਮਿਲ ਸਨ । ਪ੍ਰੋ. ਈਰਾ ਸ਼ਰਮਾ ਨੇ ਵੋਟ ਆਫ ਥੈਂਕਸ ਦਿੱਤਾ । ਮੰਚ ਸੰਚਾਲਨ ਪ੍ਰੋ. ਪ੍ਰਿਯਾ ਚੋਪੜਾ ਨੇ ਬਖੂਬੀ ਕੀਤਾ ।
ਦੋਆਬਾ ਕਾਲਜ ਵਿੱਚ ਅਯੋਜਤ ਸਮਾਗਤ ਵਿੱਚ ਡਾ. ਉਦਯਨ ਆਰਿਆ ਅਤੇ ਡਾ. ਨਿਤਿਯਾ ਸ਼ਰਮਾ ਹਾਜ਼ਰ ਨੂੰ ਸੰਬੋਧਤ ਕਰਦੇ ਹੋਏ । ਨਾਲ ਹੀ ਵੱਖ—ਵੱਖ ਪ੍ਰੋਗਰਾਮ ਪੇਸ਼ ਕਰਦੇ ਹੋਏ ਵਿਦਿਆਰਥੀ ।