ਦੋਆਬਾ ਕਾਲਜ ਦੇ ਮਹੀਲਾ ਪ੍ਰੋਤਸਾਹਨ ਸੈੱਲ—ਦੀਪਤੀ ਦੁਆਰਾ “ਸਭ ਤੋਂ ਪਹਿਲਾਂ ਸਿਹਤ” ਵਿਸ਼ੇ ’ਤੇ ਸੈਮੀਨਾਰ ਅਯੋਜਤ

ਦੋਆਬਾ ਕਾਲਜ ਦੇ ਮਹੀਲਾ ਪ੍ਰੋਤਸਾਹਨ ਸੈੱਲ—ਦੀਪਤੀ ਦੁਆਰਾ “ਸਭ ਤੋਂ ਪਹਿਲਾਂ ਸਿਹਤ” ਵਿਸ਼ੇ ’ਤੇ ਸੈਮੀਨਾਰ ਅਯੋਜਤ
ਦੋਆਬਾ ਕਾਲਜ ਵਿੱਖੇ ਸੈਮੀਨਾਰ ਵਿੱਚ ਡਾ. ਮੰਜੂਲਾ ਸਿੰਗਲ ਹਾਜਰ ਨੂੰ ਸੰਬੋਧਤ ਕਰਦੀ ਹੋਈ । 

ਜਲੰਧਰ, 7 ਅਕਤੂਬਰ, 2024: ਦੋਆਬਾ ਕਾਲਜ ਦੇ ਮਹੀਲਾ ਪ੍ਰੋਤਸਾਹਨ ਸੈੱਲ—ਦੀਪਤੀ ਅਤੇ ਹੈਲਥ ਐਂਡ ਵੈਲ—ਬਿੰਗ ਟੀਮ ਦੁਆਰਾ ਵਿਦਿਆਰਥੀਆਂ ਦੇ ਲਈ ‘ਸਭ ਤੋਂ ਪਹਿਲਾਂ ਸਿਹਤ’ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡਾ. ਮੰਜੂਲਾ ਸਿੰਗਲ—ਗਾਇਨਾਕੋਲੋਜਿਸਟ ਬਤੌਰ ਮੁੱਖ ਬੁਲਾਰੇ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਇਰਾ ਸ਼ਰਮਾ, ਪ੍ਰੋ. ਗਰਿਮਾ ਚੌਢਾ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।

ਡਾ. ਮੰਜੂਲਾ ਸਿੰਗਲ ਨੇ ਹਾਜਰ ਨੂੰ ਐਚਪੀ ਵੈਕਸਿੰਗ ਅਤੇ ਸਰਵਾਇਕਲ ਕੈਂਸਰ ਦੇ ਲੱਛਣ, ਪਹਿਚਾਣ, ਕਾਰਣਾਂ ਅਤੇ ਵੱਖ—ਵੱਖ ਇਨ੍ਹਾਂ ਦੇ ਇਲਾਜਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਉਨ੍ਹਾਂ ਨੇ ਸਰਵਾਇਕਲ ਕੈਂਸਰ ਦਾ ਸਹੀ ਸਮੇਂ ‘ਤੇ ਪਤਾ ਕਰਨ ਦੇ ਲਈ ਉਮਰ ਦੇ ਵੱਖ—ਵੱਖ ਪੜ੍ਹਾਵਾਂ ਵਿੱਚ ਸਕਿਨਿੰਗ ਪ੍ਰਕਿਆ, ਪੈਪਸਮੀਅਰ ਟੈਸਟ, ਐਲਬੀਸੀ ਟੈਸਟ ਅਤੇ ਐਚਪੀਵੀ ਟੈਸਟ ਦੇ ਬਾਰੇ ਇੱਕ ਵੀਡੀਓ ਦਿਖਾ ਕੇ ਸਮਝਾਇਆ । ਉਨ੍ਹਾਂ ਨੇ ਸਾਰੀਆਂ ਨੂੰ ਆਪਣੇ ਤੇ ਹੌਸਲਾ ਰੱਖਣ, ਨਿੱਜੀ ਸਾਫ ਸਫਾਈ ਮੈਨਟੇਨ ਕਰਨ ਅਤੇ ਜਿਆਦਾ ਪਾਰਟਨਰਸ ਨਾ ਰੱਖਣ ਦੀ ਸਲਾਹ ਵੀ ਦਿੱਤੀ । ਉਨ੍ਹਾਂ ਨੇ ਹਾਜਰ ਨੂੰ ਪੌਸ਼ਟਿਕ ਆਹਾਰ, ਵਧੀਆ ਸਾਫ ਸਫਾਈ ਅਤੇ ਚੰਗੀ ਸਿੱਖਿਆ ਲੈਣ ਦੇ ਲਈ ਪ੍ਰੇਰਿਤ ਕੀਤਾ । ਵਿਦਿਆਰਥੀਆਂ ਨੇ ਸਵਾਲ—ਜਵਾਬ ਦੇ ਦੌਰ ਵਿੱਚ ਡਾ. ਮੰਜੂਲਾ ਸਿੰਗਲ ਨੂੰ ਸਵਾਲ ਪੁੱਛ ਕੇ ਆਪਣੀ ਉਤਸੁਕਤਾ ਨੂੰ ਸ਼ਾਂਤ ਕੀਤਾ । ਪੋ੍ਰ. ਪਰਮਜੀਤ ਕੌਰ ਨੇ ਵੋਟ ਆਫ ਥੈਂਕਸ ਕੀਤਾ। ਡਾ. ਪ੍ਰਿਯਾ ਚੋਪੜਾ ਨੇ ਮੰਚ ਸੰਚਾਲਨ ਕੀਤਾ । 

ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਇਰਾ ਸ਼ਰਮਾ, ਪ੍ਰੋ. ਗਰਿਮਾ ਚੌਢਾ ਨੇ ਡਾ. ਮੰਜੂਲਾ ਸਿੰਗਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।