ਦੋਆਬਾ ਕਾਲਜ ਵਿਖੇ ਬਾਓਕੈਮਿਕਲ ਐਲਾਈਜ਼ਾ ਟੇਸਟ ਤੇ ਵਰਕਸ਼ਾਪ ਅਯੋਜਤ
ਜਲੰਧਰ, 16 ਅਪ੍ਰੈਲ, 2021: ਦੋਆਬਾ ਕਾਲਜ ਦੇ ਬਾਓਟੇਕਨਾਲਜੀ ਵਿਭਾਗ ਵਲੋਂ ਡੀਬੀਟੀ ਸਟਾਰ ਸਟੇਟਸ ਕਾਲਜ ਦੇ ਤਹਿਤ ਅਲਾਈਜ਼ਾ ਟੇਸਟ ਤੇ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਸੁਨਿਕ ਮਲਿਕ-ਰਿਸਰਸ ਸਾਇੰਟਿਸਟ, ਵਾਇਰਲ ਰਿਸਰਚ ਅਤੇ ਡਾਇਗਨੋਸਟਿਕ ਲੈਬੋਰੇਟਰੀ, ਲੁਧਿਆਣਾ ਬਤੌਰ ਕਾਰਜਸ਼ਾਲਾ ਸੰਚਾਲਕ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਰਾਜੀਵ ਖੋਸਲਾ-ਕੋਰਡੀਨੇਟਰ, ਪ੍ਰੋ. ਕੇ.ਕੇ. ਯਾਦਵ-ਡੀਨ ਅਕਾਦਮਿਕ ਅਫੇਅਰਸ, ਡਾ. ਅਰਸ਼ਦੀਪ ਸਿੰਘ, ਪ੍ਰੋ. ਅਰਵਿੰਦ ਨੰਦਾ, ਡਾ. ਅਸ਼ਵਨੀ, ਡਾ. ਰਾਕੇਸ਼ ਕੁਮਾਰ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਡੀਬੀਟੀ ਸਟਾਰ ਕਾਲਜ ਸਕੀਮ ਦੇ ਅੰਤਰਗਤ ਕਾਲਜ ਸਾਇੰਸ ਦੇ ਵਿਦਿਆਰਥੀਆਂ ਨੂੰ ਵਿਗਿਆਨ ਦੇ ਖੇਤਰ ਵਿੱਚ ਆ ਰਹੀ ਵੱਖ ਵੱਖ ਚੁਨੋਤੀਆਂ, ਅਵਸਰਾਂ ਅਤੇ ਸਕੀਮਾਂ ਦੀ ਜਾਣਕਾਰੀ ਸਾਰਥੀ ਪ੍ਰੋਗ੍ਰਾਮ ਦੇ ਅੰਤਰਗਤ ਸਰਕਾਰੀ ਅਤੇ ਗੈਰ ਸਰਕਾਰੀ ਵਿਗਿਆਨਿਕ ਸੰਸਥਾਵਾਂ ਵਿੱਚ ਕਾਰਜ ਕਰ ਰਹੇ ਪੂਰਵ ਵਿਦਿਆਰਥੀਆਂ ਦੇ ਨਾਲ ਇਸ ਤਰਾਂ ਦੇ ਸੈਮੀਨਾਰਸ ਅਤੇ ਵਰਕਸ਼ਾਪ ਵਿੱਚ ਸਾਰਥਕ ਇੰਟਰੈਕਸ਼ਨ ਕਰਵਾ ਕੇ ਉਨਾਂ ਨੂੰ ਤਿਆਰ ਕਰਦਾ ਹੈ। ਇਹ ਧਿਆਨ ਯੋਗ ਹੈ ਕਿ ਸੈਸ਼ਨ 2022-23 ਤੋਂ ਕਾਲਜ ਵਿੱਚ ਡਿਪਲੋਮਾ ਇਨ ਮੈਡੀਕਲ ਲੈਬ ਟੈਕਨਾਲਜੀ ਵੀ ਸ਼ੁਰੂ ਕੀਤੀ ਜਾ ਰਿਹਾ ਹੈ।
ਡਾ. ਸੁਨਿਕ ਮਲਿਕ ਨੇ ਇਸ ਮੌਕੇ ਤੇ ਅਲਾਈਜ਼ਾ ਟੇਕਨੀਕ ਦੇ ਇਮਊਨੋ ਡਾਇਗਨੋਸਟਿਕ ਪੋਟੇਂਸ਼ਿਅਲ ਦੇ ਬਾਰੇ ਵਿੱਚ ਵਿਦਿਆਰਥੀਆਂ ਨੂੰ ਵਿਸਤਾਰ ਨਾਲ ਜਾਣਕਾਰੀ ਦਿੱਤੀ ਅਤੇ ਇਸ ਵਿਸ਼ੇਸ਼ ਸੇਂਡਵਿੱਚ ਅਲਾਈਜ਼ਾ ਐਸਏ ਟੇਸਟ ਦੀ ਟ੍ਰੇਨਿੰਗ ਦਿੱਤੀ। ਉਨਾਂ ਨੇ ਅਲਾਇਜ਼ਾ ਟੇਸਟ ਦੁਆਰਾ ਹੇਪਾਟਇਟੇਸਟ ਬੀ ਸਰਫੇਸ ਐਂਟੀਜੇਨ ਦੇ ਡਿਟੇਕਸ਼ਨ ਦੀ ਟੇਕਨੀਕ ਵੀ ਸਮਝਾਈ।