ਦੋਆਬਾ ਕਾਲਜ ਵਿਖੇ ਐਨੀਮੇਸ਼ਨ ਸਾਫਟਵੇਅਰ ਤੇ ਕਾਰਜਸ਼ਾਲਾ ਅਯੋਜਤ
ਜਲੰਧਰ: ਦੋਆਬਾ ਕਾਲਜ ਦੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਅਤੇ ਆਈਟੀ ਵਿਭਾਗ ਵਲੋਂ ਸਕ੍ਰੈਚ ਐਨੀਮੇਸ਼ਨ ਸਾਫਟਵੇਅਰ ਤੇ ਆਨਲਾਇਨ ਕਾਰਜਸ਼ਾਲਾ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪ੍ਰੋ. ਗੁਰਸਿਮਰਨ ਸਿੰਘ ਬਤੌਰ ਕਾਰਜਸ਼ਾਲਾ ਸੰਚਾਲਕ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਨਵੀਨ ਜੋਸ਼ੀ-ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ 105 ਵਿਦਿਆਰਥੀਆਂ ਨੇ ਕੀਤਾ। ਪ੍ਰੋ. ਗੁਰਸਿਮਰਨ ਸਿੰਘ ਨੇ ਵਿਦਿਆਰਥੀਆਂ ਨੂੰ ਸਕ੍ਰੈਚ ਸਾਫਟਵੇਅਰ ਦੀ ਸਹਾਇਤਾ ਨਾਲ ਵਿਭਿੰਨ ਗੇਮਾਂ ਡਿਵੈਲਪ ਕਰਨੀਆਂ ਸਿਖਾਇਆਂ ਜਿਵੇਂ ਕਿ ਬਿ੍ਰਕ-ਬ੍ਰੇਕਰ ਅਤੇ ਉਸ ਦੇ ਵਿਭਿੰਨ ਲੇਵਲਾਂ ਅਕੇ ਉਨਾਂ ਨੂੰ ਕਰਨ ਦੀ ਵਿਸਤਾਰ ਨਾਲ ਜਾਣਕਾਰੀ ਅਤੇ ਡਿਮਾਂਡਸਟ੍ਰੈਸ਼ਨ ਦਿੱਤੀ। ਉਨਾਂ ਨੇ ਵਿਦਿਆਰਥੀਆਂ ਨੂੰ ਫਨ ਗੇਮਾਂ ਜਿਵੇਂ ਕਿ ਲੋਗੋ ਨੂੰ ਬੁਝੋ, ਆਈਕਿਉ ਟੇਸਟਿੰਗ ਅਤੇ ਟੇਗ ਲਾਇਨਜ਼ ਵਿੱਚ ਵੀ ਪਾਰਟੀਸਿਪੇਟ ਕਰਵਾਇਆ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਦਸਿਆ ਕਿ ਕਾਲਜ ਦੇ ਕੰਪਿਊਟਰ ਸਾਇੰਸ ਅਤੇ ਆਈਟੀ ਵਿਭਾਗ ਦੇ ਸਾਫਟਵੇਅਰ ਡਿਵੈਲਪਮੇਂਟ ਸੇਂਟਰ ਦੇ ਰਾਹੀਂ ਪ੍ਰਾਧਿਆਪਕ ਸਮੇਂ ਸਮੇਂ ਤੇ ਵਿਦਿਆਰਥੀਆਂ ਨੂੰ ਕੰਪਿਊਟਰ ਸਾਇੰਸ ਅਤੇ ਆਈਟੀ ਦੇ ਖੇਤਰ ਨਾਲ ਸਬੰਧਿਤ ਜਾਣਕਾਰੀਆਂ ਅਤੇ ਨਵੇ ਸਾਫਟਵੇਅਰ ਬਨਾਉਣ ਅਤੇ ਇਸਦੀ ਵਿਭਿੰਨ ਐਪਲੀਕੇਸ਼ਨਾਂ ਦੇ ਸਹੀ ਇਸਤੇਮਾਲ ਦੇ ਬਾਰੇ ਵਿੱਚ ਦਸਦੇ ਰਹਿੰਦੇ ਹਨ ਜੋਕਿ ਉਨਾਂ ਦੀ ਵਦਿਆ ਪਲੇਸਮੇਂਟ ਦੇ ਲਈ ਬਹੁਤ ਹੀ ਲਾਭਦਾਇਕ ਹੈ ਅਤੇ ਇਹ ਵਰਕਸ਼ਾਪ ਇਸੇ ਦਿਸ਼ਾ ਵਿੱਚ ਇੱਕ ਸਾਰਥਕ ਕਦਮ ਹੈ।