ਦੋਆਬਾ ਕਾਲਜ ਵਿਖੇ ਆਰਟ ਐਂਡ ਕ੍ਰਾਫਟ ਤੇ ਵਰਕਸ਼ਾਪ ਅਯੋਜਤ
ਜਲੰਧਰ, 5 ਅਕਤੂਬਰ 2021: ਦੋਆਬਾ ਕਾਲਜ ਵਿਖੇ ਐਜੂਕੇਸ਼ਨ ਵਿਭਾਗ ਵਲੋਂ ਬੀਏਬੀਐਡ ਅਤੇ ਬੀਐਸਸੀ ਬੀਐਡ 4 ਸਾਲਾਂ ਇੰਟੀਗ੍ਰੇਟਡ ਕੋਰਸ ਵਿੱਚ ਪੜ ਰਹੇ ਵਿਦਿਆਰਥੀਆਂ ਦੇ ਆਰਟ ਐਂਡ ਕ੍ਰਾਫਟ ਦੇ ਸਿਕਲ ਨੂੰ ਵਿਕਸਿਤ ਕਰਨ ਦੇ ਉਦੇਸ਼ ਤੋਂ ਆਰਟ ਐਂਡ ਕ੍ਰਾਫਟ ਦੀ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਰਾਜੂ ਅਤੇ ਨੇਕਚੰਦ- ਆਰਟ ਐਂਡ ਕ੍ਰਾਫਟ ਦੇ ਮਾਹਿਰ ਰਾਜਸਥਾਨ ਤੋਂ ਬਤੌਰ ਕਾਰਜਸ਼ਾਲਾ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਅਵਿਨਾਸ਼ ਚੰਦਰ-ਵਿਭਾਗਮੁਖੀ, ਪ੍ਰਾਧਿਆਪਕ ਅਤੇ 100 ਵਿਦਿਆਰਥੀਆਂ ਨੇ ਕੀਤਾ। ਪਿ੍ਰੰ. ਡਾ. ਭੰਡਾਰੀ ਨੇ ਕਿਹਾ ਕਿ ਐਜੂਕੇਸ਼ਨ ਵਿਭਾਗ ਦੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ ਪ੍ਰੇਕਿਟਕਲ ਟ੍ਰੇਨਿੰਗ ਵੀ ਪ੍ਰਦਾਨ ਕੀਤੀ ਜਾਂਦੀ ਹੈ ਤਾਕਿ ਉਹ ਸਮੇਂ ਰਹਿੰਦੇ ਵਦਿਆ ਅਧਿਆਪਕ ਬਨ ਸਕਣ। ਉਨਾਂ ਨੇ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਕ੍ਰਿਏਟੀਵਿਟੀ ਦੀ ਬੋਹਤ ਲੋੜ ਹੁੰਦੀ ਹੈ ਜਿਸ ਨੂੰ ਸਮੇਂ ਰਹਿੰਦੇ ਤਰਾਸ਼ਨ ਤੋਂ ਵਿਦਿਆਰਥੀ ਦਾ ਜੀਵਨ ਨਿਖਰ ਜਾਂਦਾ ਹੈ। ਰਾਜੂ ਅਤੇ ਨੇਕਚੰਦ ਨੇ ਪੁਰਾਨੀਆਂ ਅਖਬਾਰਾਂ ਅਤੇ ਰੰਗੀਨ ਕਾਗਜਾਂ ਦੇ ਨਾਲ ਹਾਜ਼ਿਰੀ ਨੂੰ ਵਿਭਿੰਨ ਪੰਛਿਆਂ ਅਤੇ ਆਕਾਰਾਂ ਦੇ ਕ੍ਰਾਫਟ ਬਣਾ ਕੇ ਪੇਸ਼ ਕੀਤੇ ਅਤੇ ਵਿਦਿਆਰਥੀਆਂ ਨੂੰ ਬਣਾਨੇ ਸਿਖਾਏ।