ਦੋਆਬਾ ਕਾਲਜ ਵਿਖੇ ਡਾਇਗਨਾਸਟਿਕ ਲੈਬ ਡਿਜ਼ਾਈਨਿੰਗ ਤੇ ਵਰਕਸ਼ਾਪ ਅਯੋਜਤ
ਜਲੰਧਰ, 26 ਅਕਤੂਬਰ, 2023: ਦੋਆਬਾ ਕਾਲਜ ਦੇ ਬਾਓਟੇਕਨਾਲਜੀ ਵਿਭਾਗ ਵਲੋਂ ਸਾਰਥੀ ਪ੍ਰੋਗਰਾਮ ਦੇ ਡਾਇਗਨੋਸਟਿਕ ਲੈਬ ਡਿਜ਼ਾਈਨਿੰਗ ਅਤੇ ਸੈਮੀ ਬਾਓਕੈਮਿਕਲ ਐਨਲਾਈਜ਼ਰ ਦੇ ਉਪਯੋਗ ਤੇ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਸੁਨਿਕ ਮਲਿਕ-ਰਿਸਰਸ ਸਾਇੰਟਿਸਟ, ਕੋਵਿਡ ਲੈਬੋਰੇਟਰੀ, ਐਨ.ਆਰ.ਡੀ.ਡੀ.ਐਲ, ਭਾਰਤ ਸਰਕਾਰ ਬਤੌਰ ਕਾਰਜਸ਼ਾਲਾ ਸੰਚਾਲਕ ਅਤੇ ਮੁੱਖ ਬੁਲਾਰਾ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਰਾਜੀਵ ਖੋਸਲਾ-ਕੋਰਡੀਨੇਟਰ, ਪ੍ਰੋ. ਕੇ.ਕੇ. ਯਾਦਵ-ਡੀਨ ਅਕਾਦਮਿਕ ਅਫੇਅਰਸ, ਡਾ. ਅਸ਼ਵਨੀ, ਡਾ. ਰਾਕੇਸ਼ ਕੁਮਾਰ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਡੀਬੀਟੀ ਸਟਾਰ ਕਾਲਜ ਸਕੀਮ ਦੇ ਅੰਤਰਗਤ ਕਾਲਜ ਸਾਇੰਸ ਦੇ ਵਿਦਿਆਰਥੀਆਂ ਨੂੰ ਵਿਗਿਆਨ ਦੇ ਖੇਤਰ ਵਿੱਚ ਆ ਰਹੀ ਵੱਖ ਵੱਖ ਚੁਨੋਤੀਆਂ, ਅਵਸਰਾਂ ਅਤੇ ਸਕੀਮਾਂ ਦੀ ਜਾਣਕਾਰੀ ਦੇ ਕੇ ਸੈਮੀਨਾਰਸ ਅਤੇ ਵਰਕਸ਼ਾਪ ਵਿੱਚ ਸਾਰਥਕ ਇੰਟਰੈਕਸ਼ਨ ਕਰਵਾ ਕੇ ਉਨਾਂ ਨੂੰ ਤਿਆਰ ਕਰਦਾ ਹੈ।
ਪ੍ਰੋ. ਕੇ.ਕੇ. ਯਾਦਵ ਨੇ ਕਿਹਾ ਕਿ ਡਾ. ਸੁਨਿਕ ਮਲਿਕ ਵਿਭਾਗ ਦੇ ਹੋਨਹਾਰ ਵਿਦਿਆਰਥੀ ਰਹੇ ਹਨ ਜਿਨਾਂ ਨੇ ਡਾਈਗਨੋਸਿਟਕ ਲੈਬ ਦੇ ਡਿਜ਼ਾਇਨਿੰਗ ਅਤੇ ਇਸ ਨਾਲ ਸੰਬੰਧਤ ਉਪਕਰਣਾਂ ਦੇ ਇਸਤੇਮਾਲ ਕਰਨ ਦੀ ਵਿਸ਼ੇਸ਼ ਸਿਖਲਾਈ ਪ੍ਰਦਾਨ ਕੀਤੀ ਹੈ ਅਤੇ ਵੱਖ ਵੱਖ ਪ੍ਰਕਾਰ ਦੇ ਬਲੱਡ ਸੈਂਪਲਾਂ ਦੇ ਟੇਸਟਾਂ ਦੁਆਰਾ ਵੱਖ ਵੱਖ ਰੋਗਾਂ ਦੇ ਬਾਰੇ ਵਿੱਚ ਜਾਣਕਾਰੀ ਮਹਇਆ ਕਰਵਾਉਂਦੇ ਹਨ। ਉਨਾਂ ਨੇ ਕਿਹਾ ਕਿ ਇਹ ਵਰਕਸ਼ਾਪ ਸਾਇੰਸ ਦੇ ਵਿਦਿਆਰਥੀਆਂ ਨੂੰ ਡਾਇਗਨੋਸਟਿਕ ਲੈਬੋਰੇਟਰੀ ਅਤੇ ਇਸਦੇ ਉਪਕਰਣਾਂ ਦੇ ਬਾਰੇ ਵਿੱਚ ਅਵਗਤ ਕਰਵਾਉਣ ਦੇ ਲਈ ਇੱਕ ਸਾਰਥਖ ਕਦਮ ਹੈ।
ਡਾ. ਸੁਨਿਕ ਮਲਿਕ ਨੇ ਇਸ ਮੌਕੇ ਤੇ ਸੈਮੀ ਆਟੋ ਬਾਓਕੈਮਿਕਲ ਐਨਲਾਇਜ਼ਰ ਦੇ ਮੈਡੀਕਲ ਲੈਬ ਟੈਕਨਾਲਜੀ ਲੈਬੋਰੇਟਰੀ ਦੇ ਇਸਤੇਮਾਲ ਕੀਤੇ ਜਾਣ ਦੇ ਤੌਰ ਤਰੀਕੇ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੱਤੀ ਅਤੇ ਇਸਦੇ ਅੰਤਰਗਤ ਬਲੱਡ ਦੇ ਸੈਂਪਲ ਵਿੱਚੋਂ ਕ੍ਰਿੲਟੇਨਾਇਨ ਅਤੇ ਲਿਪਿਡ ਪ੍ਰੋਫਾਇਲ ਆਦਿ ਦੀ ਰੀਡੀਂਗਸ ਲੈਣਾ ਵੀ ਸਿਖਾਇਆ। ਉਨਾਂ ਨੇ ਵਿਦਿਆਰਥੀਆਂ ਨੂੰ ਗੁਡ ਲੈਬੋਰੇਟਰੀ ਪ੍ਰੇਕਿਟਸਿਜ਼ ਅਤੇ ਡਾਈਗਨੋਸਟਿਕ ਲੈਬੋਰੇਟੋਰੀਜ਼ ਦੇ ਲੇਆਉਟ ਅਤੇ ਡਿਜ਼ਾਇਨ ਦੇ ਬਾਰੇ ਵਿੱਚ ਵੀ ਦੱਸਿਆ। ਪਿ੍ਰੰਸੀਪਲ ਡਾ. ਪ੍ਰਦੀਪ ਭੰਡਾਰੀ, ਪ੍ਰੋ. ਕੇ.ਕੇ. ਯਾਦਵ ਅਤੇ ਡਾ. ਰਾਜੀਵ ਖੋਸਲਾ ਨੇ ਡਾ. ਸੁਨਿਕ ਮਲਿਕ ਨੂੰ ਸੰਮਾਨ ਚਿੰਨ ਦੇ ਕੇ ਸੰਮਾਨਤ ਕੀਤਾ।