ਦੋਆਬਾ ਕਾਲਜ ਵਿਖੇ ਡੀਐਨਏ ਸਾਇੰਸ ਤੇ ਵਰਕਸ਼ਾਪ ਅਯੋਜਤ
ਜਲੰਧਰ, 7 ਅਪ੍ਰੈਲ, 2022: ਦੋਆਬਾ ਕਾਲਜ ਦੇ ਬਾਓਟੇਕਨਾਲਜੀ ਵਿਭਾਗ ਵਲੋਂ ਡੀਬੀਟੀ ਸਟਾਰ ਸਟੇਟਸ ਕਾਲਜ ਦੇ ਤਹਿਤ ਡੀਐਨਏ ਸਾਇੰਸ ਤੇ ਦੋ ਦਿਵਸੀ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਪੀ.ਕੇ. ਸਹਿਜਪਾਲ-ਕੰਸਲਟੈਂਟ, ਡੀਓ ਬਾਓਟੈਕਨਾਲਜੀ, ਸਿੰਗਾਪੁਰ ਅਤੇ ਨਿਸ਼ਾਂਤ ਗੁਪਤਾ, ਬਾਓ ਕਮਿਸਟਰੀ ਵਿਭਾਗ, ਡਾ. ਰਾਧਾ ਕ੍ਰਿਸ਼ਨ-ਗਵਰਨਮੇਂਟ ਮੈਡੀਕਲ ਕਾਲਜ, ਹਮੀਰਪੁਰ ਬਤੌਰ ਕਾਰਜਸ਼ਾਲਾ ਸੰਚਾਲਕ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਰਾਜੀਵ ਖੋਸਲਾ-ਕੋਰਡੀਨੇਟਰ, ਪ੍ਰੋ. ਕੇ.ਕੇ. ਯਾਦਵ-ਡੀਨ ਅਕਾਦਮਿਕ ਅਫੇਅਰਸ, ਡਾ. ਅਰਸ਼ਦੀਪ ਸਿੰਘ, ਪ੍ਰੋ. ਅਰਵਿੰਦ ਨੰਦਾ, ਡਾ. ਅਸ਼ਵਨੀ, ਡਾ. ਰਾਕੇਸ਼ ਕੁਮਾਰ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕੋਵਿਡ-19 ਦੇ ਮਹਾਮਾਰੀ ਦੇ ਦੌਰ ਵਿੱਚ ਬਾਓਟੈਕਨਾਲਜੀ ਇੱਕ ਬਹੁਤ ਹੀ ਸਸ਼ਕਤ ਵਿਸ਼ੇ ਦੇ ਤੋਰ ਤੇ ਉਭਰ ਰਿਹਾ ਹੈ ਅਤੇ ਵਰਤਮਾਨ ਦੌਰ ਵਿੱਚ ਮੈਡਿਕਲ ਇੰਡਸਟਰੀ ਵਿੱਚ ਸਿਕਲਡ ਬਾਓਟੈਕਨਾਲੋਜਿਸਟ ਦੀ ਡਿਮਾਂਡ ਵਦਧੀ ਜਾ ਰਹੀ ਹੈ। ਡਾ. ਪੀ.ਕੇ. ਸਹਿਜਪਾਲ ਨੇ ਵਿਦਿਆਰਥੀਆਂ ਨੂੰ ਬਲਡ ਦੇ ਹਊਮਨ ਜਿਨੋਮਿਕ ਡੀ.ਐਨ.ਏ. ਆਈਸੋਲੇਸ਼ਨ, ਡੀਐਨਏ ਦੀ ਕਵਾਲੀਟੇਟਿਵ ਅਤੇ ਕਵਾਂਟੀਟੇਟਿਵ, ਕੈਰੇਕਟਰਾਈਜੇਸ਼ਨ, ਯੂਵੀ ਸਪੈਕਟ੍ਰੋਸਕੋਪੀ, ਐਗਰੋਜ਼ ਜ਼ੇਲ, ਇਲੇਕਟ੍ਰੋਫੋਰੇਸਿਜ਼ ਅਤੇ ਪੀ.ਸੀ.ਆਰ ਟੈਕਨੀਕਸ ਦੇ ਐਕਸਪੈਰੀਮੇਂਟਸ ਕਰਵਾਏ।
ਨਿਸ਼ਾਂਤ ਗੁਪਤਾ ਨੇ ਵਾਇਰਲ ਆਰ.ਏ.ਐਨ.ਏ ਆਈਸੋਲੇਸ਼ਨ ਅਤੇ ਆਰ.ਟੀ.ਪੀ.ਸੀ.ਆਰ ਟੈਕਨੀਕ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੱਤੀ। ਡਾ. ਰਾਜੀਵ ਖੋਸਲਾ ਨੇ ਵੋਟ ਅੋਫ ਥੈਂਕਸ ਕੀਤਾ।