ਦੋਆਬਾ ਕਾਲਜ ਵਿਖੇ ਇਵੇਂਟ ਰਿਪੋਰਟ ਮੈਨੇਜਮੇਂਟ ਸਿਸਟਮ ਅਯੋਜਤ
ਜਲੰਧਰ: ਦੁਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਕੰਪਿਊਟਰ ਸਾਇੰਸ ਅਤੇ ਆਈਟੀ ਵਿਭਾਗ ਵਲੋਂ ਕਾਲਜ ਆਈਸੀਟੀ ਕਵਾਰਡਿਨੇਟਰਾਂ ਦੇ ਲਈ ਇਵੇਂਟ ਰਿਪੋਰਟ ਮੈਨੇਜਮੇਂਟ ਸਿਸਟਮ ਤੇ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪ੍ਰੋ. ਗੁਰਸਿਮਰਨ ਸਿੰਘ ਬਤੋਰ ਰਿਸੋਰਸ ਪਰਸਨ ਹਾਜ਼ਿਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਵਿੱਚ ਆਈਟੀ ਟੂਲਜ਼ ਦੁਆਰਾਂ ਪ੍ਰਾਧਿਆਪਕਾਂ ਨੂੰ ਬਦਲਦੇ ਸਮੇਂ ਦੇ ਨਾਲ ਟੈਕਨਾਲਜ਼ੀ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂਕਿ ਉਹ ਇਸ ਵਿੱਚ ਕਾਬਿਲ ਬਣ ਸਕਣ।
ਪ੍ਰੋ. ਗੁਰਸਿਮਰਨ ਨੇ ਹਾਜ਼ਿਰ ਵਿਭਾਗਾਂ ਦੇ 24 ਆਈਸੀਟੀ ਕਵਾਰਡੀਨੇਟਰਾਂ ਨੂੰ ਆਨਲਾਈਨ ਇਵੇਂਟ ਰਿਪੋਰਟ ਮੈਨੇਜਮੇਂਟ ਸਿਸਟਮ ਦੀ ਵਿਸਾਤਰ ਨਾਲ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਇਵੇਂਟ ਬਣਾਉਣ ਲਈ ਅਤੇ ਉਸਦੇ ਸਬੰਧੀ ਡਾਕਿਊਮੇਂਟਾਂ ਨੂੰ ਪੋਰਟਲ ਤੇ ਅਪਲੋਡ ਕਰਕੇ ਇਵੇਂਟ ਕੋ ਅਨਲਾਕ ਅਤੇ ਲਾਕ ਕਰਨ ਦੀ ਪ੍ਰਕ੍ਰਿਆ ਸਮਝਾਈ। ਆਈਸੀਟੀ ਕਵਾਰਡਿਨੇਟਰਾਂ ਨੇ ਰਿਸੋਰਸ ਪਰਸਨ ਤੋਂ ਸਵਾਲ ਪੁੱਛ ਕੇ ਆਪਣੀ ਜਿਗਿਆਸਾ ਨੂੰ ਸ਼ਾਂਤ ਕੀਤਾ।