ਦੋਆਬਾ ਕਾਲਜ ਵਿਖੇ ਖਾਦ ਪਦਾਰਥਾਂ ਵਿੱਚ ਮਿਲਾਵਟ ਫੜਨ ਤੇ ਵਰਕਸ਼ਾਪ ਅਯੋਜਤ
ਜਲੰਧਰ, 21 ਅਕਤੂਬਰ, 2021: ਦੋਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਕਮਿਸਟਰੀ ਵਿਭਾਗ ਵਲੋਂ 10+2 ਦੇ ਵਿਦਿਆਰਥੀਆਂ ਦੇ ਲਈ ਖਾਦ ਪਦਾਰਥਾਂ ਵਿੱਚ ਮਿਲਾਵਟ ਨੂੰ ਪਕੜਨ ਤੇ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪ੍ਰੋ. ਪਰਮਜੀਤ ਕੌਰ ਬਤੌਰ ਕਾਰਜਸ਼ਾਲਾ ਸੰਚਾਲਕ ਹਜ਼ਿਰ ਹੋਈ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਕੇ.ਕੇ. ਯਾਦਵ –ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਖਾਦ ਪਦਾਰਥਾਂ ਵਿੱਚ ਮਿਲਾਵਟ ਅਜ ਸਾਡੇ ਸਾਰਿਆਂ ਲਈ ਬਹੁਤ ਵੱਡੀ ਸਮਸਿਆ ਬਣ ਗਈ ਹੈ। ਜਿਸ ਤੋਂ ਅਸੀ ਨ ਕੇਵਲ ਪੈਸੇ ਖਰਾਬ ਕਰਦੇ ਹਾਂ ਬਲਕਿ ਸਾਡੀ ਸੇਹਤ ਦਾ ਵੀ ਬਹੁਤ ਨੁਕਸਾਨ ਹੁੰਦਾ ਹੈ। ਮਿਲਾਵਟ ਦੇ ਤੋਰ ਤੇ ਇਸਤੇਮਾਲ ਕੀਤੇ ਜਾਣ ਵਾਲੇ ਕੇਮਿਕਲਸ ਤੋਂ ਸ਼ਰੀਰ ਵਿੱਚ ਕੲੀਂ ਤਰਾਂ ਦੀ ਬਿਮਾਰੀਆਂ ਵੀ ਹੋ ਰਹਿਆਂ ਹਨ। ਇਸ ਸਮਸਿਆ ਤੋਂ ਛੁਟਕਾਰਾ ਪਾਉਣ ਲਈ ਜਾਗਰੁਕਤਾ ਹੀ ਇਕ ਉਮੀਦ ਹੈ। ਇਸੇ ਦਿਸ਼ਾ ਵਿੱਚ ਕਾਰਜ ਕਰਦੇ ਹੋਏ ਦੋਆਬਾ ਕਾਲਜ ਵਿੱਚ ਇਹ ਵਰਕਸ਼ਾਪ ਲਗਾਈ ਗਈ ਹੈ ਤਾਕਿ ਵਿਦਿਆਰਥੀ ਆਪਣੇ ਘਰ ਵਿੱਚ ਹੀ ਮਿਲਾਵਟ ਦਾ ਪਤਾ ਲਗਾ ਸਕਣ। ਇਸ ਨੂੰ ਇਕ ਮਿਲਾਵਟ ਦੇ ਖਿਲਾਫ ਮੁਹੀਮ ਬਣਾਇਆ ਜਾਏਗਾ ਅਤੇ ਕਾਲਜ ਇਸਦੇ ਲਈ ਫੂਡ ਐਡਲਟ੍ਰੈਸ਼ਨ ਡਿਟੇਕਸ਼ਨ ਕਿਟ ਵਿਦਿਆਰਥੀਆਂ ਨੂੰ ਦਵੇਗਾ।
ਪ੍ਰੋ. ਪਰਮਜੀਤ ਕੌਰ ਨੇ ਰੈਪਿਡ ਟੈਸਟਿੰਗ ਦੁਆਰਾਂ ਨੈਚੁਰਲ ਫੂਡ ਪ੍ਰੋਡਕਟਸ-ਦੁੱਧ, ਪਨੀਰ, ਘਿਉ, ਸ਼ਹਿਦ, ਕਾਲੀ ਮਿਰਚ ਪਾਉਡਰ, ਹਲਦੀ, ਹੀਂਗ ਅਤੇ ਦਾਲਾਂ ਆਦਿ ਵਿੱਚ ਮਿਲਾਵਟ ਫੜਨ ਦੇ ਤਰੀਕੇ ਵਿਦਿਆਰਥੀਆਂ ਨੂੰ ਸਿਖਾਏ।