ਦੋਆਬਾ ਕਾਲਜ ਵਿਖੇ ਮਿਕਸੋਲੋਜੀ ਅਤੇ ਕੇਕ ਡੇਕੋਰੇਟਿੰਗ ਤੇ ਵਰਕਸ਼ਾਪ ਅਯੋਜਤ
ਜਲੰਧਰ: ਦੋਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਟੂਰਿਜ਼ਮ ਅਤੇ ਹੋਟਲ ਮੈਨੇਜਮੇਂਟ ਵਿਭਾਗ ਵਲੋਂ ਅੋਨਲਾਇਨ ਮਿਕਸੋਲੋਜੀ ਅਤੇ ਕੇਕ ਡੇਕੋਰੇਟਿੰਗ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪ੍ਰੋ. ਰਾਹੁਲ ਹੰਸ-ਵਿਭਾਗਮੁੱਖੀ, ਪ੍ਰੋ. ਸ਼ੁਭਮ ਤਾਰਾ, ਪ੍ਰੋ. ਰਾਜਨਜੋਤ ਅਤੇ ਲੈਬ ਤਕਨੀਸ਼ਨ- ਹਰਪ੍ਰੀਤ ਨੇ 60 ਵਿਦਿਆਰਥੀਆਂ ਨੂੰ ਮਿਕਸੋਲੋਜੀ ਅਤੇ ਕੇਕ ਡੇਕੋਰੇਟਿੰਗ ਦੀ ਵਿਧੀ ਸਿਖਾਈ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦਾ ਟੂਰਿਜ਼ਮ ਅਤੇ ਹੋਟਲ ਮੈਨੇਜਮੇਂਟ ਵਿਭਾਗ ਸਬ ਤੋਂ ਏਕਟਿਵ ਅਤੇ ਇਨੋਵੇਟਿਵ ਵਿਭਾਗਾਂ ਵਿੱਚੋਂ ਇਕ ਹੈ ਜੋ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਸਫਲ ਐਂਟਰਪਿ੍ਰਨਿਯੋਰ ਬਣਾਉਨ ਲਈ ਅਤੇ ਰੋਜ਼ਗਾਰ ਦਵਾਉਣ ਲਈ ਵਰਕਸ਼ਾਪ ਕਰਵਾਂਦਾ ਰਹਿੰਦਾ ਹੈ ਜਿਸਦਾ ਨਤੀਜਾ ਹੈ ਕਿ ਵਿਭਾਗ ਦੇ ਵਿਦਿਆਰਥੀ ਨਾ ਕੇਵਲ ਭਾਰਤ ਬਲਕਿ ਫਰਾਂਸ, ਸਪੇਨ ਅਤੇ ਨਿਯੂਜੀਲੈਂਡ ਵਰਗੇ ਦੇਸ਼ਾਂ ਵਿੱਚ ਵੀ ਰੋਜਗਾਰ ਪ੍ਰਾਪਤ ਕਰ ਰਹੇ ਹਨ।
ਉਪਰੋਕਤ ਪ੍ਰਾਧਿਆਪਕਾਂ ਨੇ ਵਿਦਿਆਰਥੀਆਂ ਨੂੰ ਮਿਕਸੋਲੋਜੀ ਵਿਧੀ ਦੇ ਅੰਤਰਗਤ ਮਾਕਟੇਲ ਬਣਾਨਾ- ਬਿਲਡ-ਅਪ-ਮੈਥੇਡ ਤਕਨੀਕ ਦੁਆਰਾਂ ਜਿੱਸ ਵਿੱਚ ਜੂਸਿਜ਼ ਨੂੰ ਮਿਕਸ ਕਰ ਕੇ ਅਲਗ ਅਲਗ ਰੰਗਾਂ ਦੀ ਲੇਅਰਜ਼ ਬਣਾਨਾ ਸਿਖਾਇਆ ਗਿਆ। ਇਸਦੇ ਇਲਾਵਾ ਉਨਾਂ ਨੇ ਵਿਦਿਆਰਥੀਆਂ ਨੂੰ ਬਲੈਕ ਫਾਰੇਸਟ ਕੇਕ, ਚੋਕਲੇਟ ਕੇਕ, ਗੇਟਯੂਫ੍ਰੇਜੇਜ਼ ਕੇਕ, ਮਿਕਸ ਫਰੂਟ ਕੇਕ ਅਤੇ ਪੇਸਟਰੀਜ਼ ਬਨਾਉਣਾ ਅਤੇ ਇਸਦੀ ਆਈਸਿੰਗ ਪ੍ਰਕਿਆ ਦੁਆਰਾਂ ਸਜਾਵਟ ਕਰਨ ਦੇ ਬਾਰੇ ਵੀ ਦੱਸਿਆ।