ਦੁਆਬਾ ਕਾਲਜ ਵਿਖੇ ਪ੍ਰੋਮੋਸ਼ਨਲ ਫੋਟੋਗ੍ਰਾਫੀ ਤੇ ਵਰਕਸ਼ਾਪ ਅਯੋਜਤ

ਜਲੰਧਰ, 27 ਅਪ੍ਰੈਲ, 2022: ਦੋਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਜਰਨਲਿਜ਼ਮ ਐਂਡ ਮਾਸ ਕਮਿਉਨਿਕੇਸ਼ਨ ਵਿਭਾਗ ਦੁਆਰਾ ਪ੍ਰੋਮੋਸ਼ਨਲ ਫੋਟੋਗ੍ਰਾਫੀ ਦੀ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ। ਜਿਸ ਵਿੱਚ ਪ੍ਰਸਿਧ ਫੋਟੋਗ੍ਰਾਫਰ ਅਤੇ ਵਿਭਾਗ ਦੇ ਪੂਰਵ ਵਿਦਿਆਰਥੀ ਸੂਰਜ ਰਾਜ ਡੋਗਰਾ ਬਤੌਰ ਕਾਰਜਸ਼ਾਲਾ ਸੰਚਾਲਕ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਸਿਮਰਨ ਸਿੱਧੂ- ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਕੀਤਾ ਗਿਆ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦਾ ਜਰਨਲਿਜ਼ਮ ਅਤੇ ਮਾਸ ਕਮਿਊਨਿਕੇਸ਼ਨ ਵਿਭਾਗ ਵਿਦਿਆਰਥੀਆਂ ਨੂੰ ਸਾਰਾ ਸਾਲ ਜਰਨਲਿਜ਼ਮ ਖੇਤਰ ਦੇ ਵੱਖ ਵੱਖ ਪਹਿਲੁਆਂ- ਰਿਪੋਰਟਿੰਗ, ਫੋਟੋਗ੍ਰਾਫੀ, ਆਰਜੇਇੰਗ, ਐਨਕਰਿੰਗ, ਫਿਲਮ ਸ਼ੂਟਿੰਗ ਅਤੇ ਐਡੀਟਿੰਗ, ਨਿਊਜ਼ ਰਾਈਟਿੰਗ ਆਦਿ ਵਿੱਚ ਕਾਬਲ ਬਣਾਉਨ ਦੇ ਲਈ ਅਜਿਹੀ ਵਰਕਸ਼ਾਪਾਂ ਦਾ ਅਯੋਜਨ ਕਰਦਾ ਹੈ ਤਾਕਿ ਵਿਦਿਆਰਥੀ ਪਿ੍ਰੰਟ ਅਤੇ ਇਲੈਕਟ੍ਰਾਨਿਕ ਮੀਡੀਆ ਵਿੱਚ ਵਦਿਆ ਕਰਿਅਰ ਬਨਾ ਸਕਣ।
ਸੂਰਜ ਰਾਜ ਡੋਗਰਾ ਨੇ ਵਿਦਿਆਰਥੀਆਂ ਨੂੰ ਕੈਮਰਾ ਹੈਂਡਲਿੰਗ ਟੈਕਨੀਕ ਦੇ ਅੰਤਰਗਤ ਸ਼ਟਰ ਸਪੀਡ, ਆਈਐਸਓ, ਲਾਈਟ ਦਾ ਸਹੀ ਇਸਤਮਾਲ, ਅਪਰਚਰ, ਫੋਕਲ ਲੈਂਸ ਆਦੀ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੱਤੀ ਅਤੇ ਕੈਮਰੇ ਦੇ ਨਾਲ ਡਿਮਾਂਡਸਟ੍ਰੈਸ਼ਨ ਦੇ ਬਾਰੇ ਵੀ ਜਾਣੂੰ ਕਰਵਾਇਆ।