ਦੋਆਬਾ ਕਾਲਜ ਵਿਖੇ ਰੋਬੋਟਿਕਸ ਅਤੇ ਇੰਡਸਟ੍ਰੀਅਲ ਆਟੋਮੇਸ਼ਨ ਤੇ ਵਰਕਸ਼ਾਪ ਅਯੋਜਤ
ਜਲੰਧਰ, 4 ਅਪ੍ਰੈਲ, 2021: ਦੋਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਮੈਥੇਮੇਟਿਕਸ ਵਿਭਾਗ ਵਲੋਂ ਸੈਂਟ੍ਰਲ ਇੰਸਟੀਟਿਊਟ ਆਫ ਹੈਂਡ ਟੂਲਜ਼, ਜਲੰਧਰ, ਭਾਰਤ ਸਰਕਾਰ ਦੇ ਸਹਿਯੋਗ ਨਾਲ ਡੀਬੀਟੀ ਸਟਾਰ ਕਾਲਜ ਸਕੀਮ ਦੇ ਅੰਤਰਗਤ ਰੋਬੋਟਿਕਸ ਅਤੇ ਇੰਡਸਟ੍ਰੀਅਲ ਆਟੋਮੇਸ਼ਨ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਸਰਬਜੀਤ ਸਿੰਘ- ਮੈਕੇਨਿਕਲ ਇੰਜੀਨੀਅਰ ਅਤੇ ਹਰਕ੍ਰਿਸ਼ਨ ਪਾਲ ਸਿੰਘ, ਇਲੈਕਟ੍ਰਿਕਲ ਇੰਜੀਨੀਅਰ, ਸੈਂਟ੍ਰਲ ਇੰਸਟੀਟਿਊਟ ਆਫ ਹੈਂਡ ਟੂਲਜ਼ ਬਤੌਰ ਰਿਸੋਰਸ ਪਰਸਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਨਵੀਨ ਜੋਸ਼ੀ, ਪ੍ਰੋ. ਗੁਲਸ਼ਨ ਸ਼ਰਮਾ- ਸਕੀਮ ਕੋਰਡੀਨੇਟਰ, ਪ੍ਰਾਧਿਆਪਕਾਂ ਅਤੇ 135 ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਸ ਵਰਕਸ਼ਾਪ ਕਾ ਮਕਸਦ ਵਿਦਿਆਰਥੀਆਂ ਨੂੰ ਵਰਤਮਾਨ ਦੌਰ ਦੇ ਇੰਡਸਟ੍ਰੀਅਲ ਅਤੇ ਆਟੋਮੇਸ਼ਨ ਦੀ ਵੱਖ ਵੱਖ ਤਕਨੀਕਾਂ ਦੇ ਬਾਰੇ ਵਿੱਚ ਜਾਣਕਾਰੀ ਪ੍ਰਦਾਨ ਕਰਵਾਨਾ ਹੈ। ਜਿਸ ਤੋਂ ਕਿ ਉਹ ਕੰਪਿਊਟਰ ਸਾਇੰਸ ਦੇ ਵਿਸ਼ੇ ਤੇ ਮੈਥੇਮੈਟਿਕਸ ਦੀ ਐਪਲੀਕੇਸ਼ਨ ਨੂੰ ਭਲੀ ਭਾਂਤੀ ਸਮਝ ਸਕਦੇ ਹਨ। ਉਨਾਂ ਨੇ ਕਿਹਾ ਕਿ ਆਟੋਮੇਸ਼ਨ ਦੇ ਦੁਆਰਾ ਨਾ ਸਿਰਫ ਉਤਪਾਦਕਤਾ ਨੂੰ ਵਧਾਇਆ ਜਾ ਸਕਦਾ ਹੈ ਕਿੰਤੂ ਉਤਪਾਦ ਦੀ ਗੁਣਵੱਤਾ ਸੁਧਾਰਨ ਦੇ ਲਈ ਵੀ ਇਹ ਇੱਕ ਵਧੀਆ ਤਰੀਕਾ ਹੈ। ਪ੍ਰੋ. ਗੁਲਸ਼ਨ ਸ਼ਰਮਾ ਨੇ ਕਿਹਾ ਕਿ ਇਸ ਵਰਕਸ਼ਾਪ ਦੁਆਰਾ ਵਿਦਿਆਰਥੀਆਂ ਵਿੱਚ ਸਾਇੰਟਿਫਿਕ ਅਤੇ ਇੰਡਸਟ੍ਰੀਅਲ ਅਤੇ ਅਵੇਅਰਨੇਸ ਵਿਦਿਆਰਥੀਆਂ ਵਿੱਚ ਜਾਗਰਿਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਲਈ ਕਾਲਜ ਵਿੱਚ ਮੈਟ ਲੈਬ ਸਾਫਟਵੇਅਰ ਦੇ ਦੁਆਰਾ ਵੀ ਵਿਦਿਆਰਥੀਆਂ ਨੂੰ ਮੈਥੇਮੈਟਿਕਸ ਦੀ ਜਟਿਲ ਸਮਸਿਆਵਾਂ ਨੂੰ ਸਰਲਤਾ ਦੇ ਨਾਲ ਹਲ ਕਰਨਾ ਵੀ ਸਿਖਾਇਆ ਜਾਂਦਾ ਹੈ।
ਵਰਕਸ਼ਾਪ ਦੇ ਪਹਿਲੇ ਸੱਤਰ ਵਿੱਚ ਸਰਬਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਰੋਬੋਟਿਕਸ ਵਿੱਚ ਇਸਤੇਮਾਲ ਕੀਤੇ ਜਾਣ ਵਾਲੇ ਵੱਖ ਵੱਖ ਹੈਂਡ ਟੂਲਜ਼ ਦਾ ਇਸਤੇਮਾਲ ਕਰ ਕੇ ਵੱਖ ਵੱਖ ਸਿਕਲ ਡਿਵੈਲਪਮੇਂਟ ਐਕਟੀਵੀਟੀਜ਼ ਕਰਵਾਈ ਇਸਦੇ ਅੰਤਰਗਤ ਉਨਾਂ ਨੇ ਰੋਬੋਟ ਨੂੰ ਸੰਚਾਲਿਤ ਕਰਨ ਦੇ ਇਸਤੇਮਾਲ ਕੀਤੇ ਜਾਣ ਵਾਲੇ ਵੱਖ ਵੱਖ ਸੈਂਸਰਸ ਅਤੇ ਮੈਕਾਟ੍ਰਾਨਿਕਸ ਟੈਕਨੀਕ ਦੇ ਬਾਰੇ ਵਿੱਚ ਵੀ ਜਾਣਕਾਰੀ ਦਿੱਤੀ। ਉਨਾਂ ਨੇ ਜਰਮਨੀ ਫੈਸਟੋ ਦੁਆਰਾ ਬਣਾਏ ਗਏ ਇਕ ਮੋਬਾਇਲ ਰੋਬੋਟ ਰੋਬੋਟੀਨੋ ਨੂੰ ਸੰਚਾਲਿਤ ਕਰ ਕੇ ਦਿਖਾਇਆ।
ਦੂਸਰੇ ਸੱਤਰ ਵਿੱਚ ਹਰਕ੍ਰਿਸ਼ਨ ਨੇ ਪ੍ਰੋਗ੍ਰਾਮੇਬਲ ਲਾਜਿਕ ਕੋਟ੍ਰੋਲਰਸ ਦੇ ਬਾਰੇ ਵਿੱਚ ਕੋਮਪੋਨੇਂਟਸ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੱਤੀ ਅਤੇ ਇਸਟੂਮੇਂਟੇਸ਼ਨ ਦੀ ਪ੍ਰਕਿ੍ਰਆ ਅਤੇ ਕੰਟਰੋਲ ਦੇ ਬਾਰੇ ਵੀ ਦੱਸਿਆ। ਪ੍ਰੋ. ਨਵੀਨ ਜੋਸ਼ੀ ਨੇ ਵੋਟ ਆਫ ਥੈਂਕਸ ਕੀਤਾ। ਇਸ ਮੌਕੇ ਤੇ ਡਾ. ਓਪਿੰਦਰ ਸਿੰਘ, ਡਾ. ਭਾਰਤੀ ਗੁਪਤਾ ਅਤੇ ਪ੍ਰੋ. ਜਗਜੋਤ ਸਿੰਘ ਹਾਜ਼ਿਰ ਸਨ।