ਦੋਆਬਾ ਕਾਲਜ ਵਿਖੇ ਚਾਕਲੇਟ ਦੇ ਵੱਖ ਵੱਖ ਕੇਕ ਰੈਸੀਪੀਜ਼ ਤੇ ਵਰਕਸ਼ਾਪ ਅਯੋਜਤ
ਜਲੰਧਰ, 17 ਸਿਤੰਬਰ 2022: ਦੋਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਟੂਰਿਜ਼ਮ ਅਤੇ ਹੋਟਲ ਮੈਨੇਜਮੇਂਟ ਵਿਭਾਗ ਵਲੋਂ ਚਾਕਲੇਟ ਦੇ ਵੱਖ ਵੱਖ ਕੇਕ ਰੈਸੀਪੀਜ਼ ਤੇ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸ਼ੇਫ ਪ੍ਰੋ. ਰਾਜੇਸ਼ ਕੁਮਾਰ ਬਤੋਰ ਕਾਰਜਸ਼ਾਲਾ ਸੰਚਾਲਕ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ 110 ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਿਭਾਗ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਆਪਣੇ ਹੋਟਲ ਮੈਨੇਜਮੇਂਟ ਦੇ ਵਿਦਿਆਰਥੀਆਂ ਨੂੰ ਸਫਲ ਐਂਟਰਪੇ੍ਰਨਿਓਰ ਬਨਾਉਣ ਵਿੱਚ ਉਨਾਂ ਨੂੰ ਸਦਾ ਹੀ ਹੋਟਲ ਉਦਯੋਗ ਨਾਲ ਸਬੰਧਤ ਇਸ ਤਰਾਂ ਦੀ ਵਰਕਸ਼ਾਪ ਅਯੋਜਤ ਕਰਦਾ ਰਹੇਗਾ।
ਸ਼ੈਫ ਪ੍ਰੋ. ਰਾਜੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਵੱਖ ਵੱਖ ਚਾਕਲੇਟ ਪ੍ਰੋਡਕਟਸ- ਚਾਕਲੇਟ ਕੇਕ, ਚਾਕਲੇਟ ਕੈਂਡੀ, ਚਾਕਲੇਟ ਬ੍ਰਾਊਨੀਜ਼, ਚਾਕੋਲਾਵਾ ਕੇਕ, ਚਾਕੋਡ੍ਰਾਈ ਕੇਕ, ਚਾਕੋਟ੍ਰਫਲਸ, ਚਾਕਲੇਟ ਮਫਿਨਜ਼, ਰੈਂਬੋ ਚਾਕੋ ਕੇਕ ਆਦਿ ਚਾਕੋਲੇਟ ਟੈਂਪਰਿੰਗ ਤਕਨੀਕ ਅਤੇ ਬੈਂਕਿੰਗ ਤਕਨੀਕ ਦੇ ਨਾਲ ਸਿਖਲਾਈ ਦਿੱਤੀ। ਇਸ ਮੌਕੇ ਤੇ ਵੱਖ ਵੱਖ ਵਿਭਾਗਾਂ ਦੇ ਵਿਭਾਗਮੁੱਖੀਆਂ ਸਹਿਤ ਹੋਟਲ ਮੈਨੇਜਮੇਂਟ ਵਿਭਾਗ ਦੇ ਪ੍ਰੋ. ਪ੍ਰਦੀਪ, ਪ੍ਰੋ. ਕੋਮਲ ਅਤੇ ਲੈਬ ਤਕਨੀਸ਼ਿਅਨ ਹਰਪ੍ਰੀਤ ਮੌਜੂਦ ਸਨ।