ਦੋਆਬਾ ਕਾਲਜ ਵਿਖੇ ਯੋਗ ਅਤੇ ਮੇਡਿਟੇਸ਼ਨ ਤੇ ਵਰਕਸ਼ਾਪ ਅਯੋਜਤ

ਜਲੰਧਰ: ਦੋਆਬਾ ਕਾਲਜ ਕੀ ਹੇਲਥ ਅਤੇ ਵੇਲਬੀਂਗ ਕਮੇਟੀ ਵਲੋਂ ਆਨਲਾਇਨ ਯੋਗ ਅਤੇ ਮੇਡਿਟੇਸ਼ਨ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਦਿਵਾਂਸ਼ ਭਾਸਕਰ- ਆਰਟ ਆਫ ਲਿਵਿੰਗ ਟੀਚਰ ਅਤੇ ਕਾਲਜ ਦਾ ਪੂਰਵ ਵਿਦਿਆਰਥੀ ਬਤੌਰ ਕਾਰਜਸ਼ਾਲਾ ਸੰਚਾਲਕ ਹਾਜ਼ਿਰ ਹੋਇਆ ਜਿਸ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਕਮੇਟੀ ਕਨਵੀਨਰਾਂ- ਪ੍ਰੋ. ਗਰਿਮਾ ਚੋਡਾ, ਪ੍ਰੋ. ਸੁਰੇਸ਼ ਮਾਗੋ ਅਤੇ 130 ਪਾਰਟੀਸਿਪੇਂਟਾ ਨੇ ਕੀਤਾ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਮਨੁੱਖ ਜੀਵਨ ਵਿੱਚ ਯੋਗ ਦੇ ਮਹੱਤਵ ਨੂੰ ਦਰਸ਼ਾਨਾ ਅਤੇ ਕੋਵਿਡ-19 ਦੇ ਦੌਰ ਵਿੱਚ ਯੋਗ ਦਾ ਆਸ਼ਾ ਦੀ ਕਿਰਨ ਬਣ ਕੇ ਉਭਰਨਾ ਤੇ ਪ੍ਰਕਾਸ਼ ਪਾਇਆ। ਡਾ. ਭੰਡਾਰੀ ਨੇ ਕਿਹਾ ਕਿ ਆਪਣੇ ਜੀਵਨ ਨੂੰ ਵਦਿਆ ਬਨਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਯੋਗ ਦੇ ਅਹਿਮ ਤੱਤਵਾਂ ਯਮ, ਨਿਯਮ, ਆਸਨ ਆਤੇ ਪ੍ਰਾਣਾਯਾਮ ਨੂੰ ਆਪਣੇ ਅੰਦਰ ਸੰਚਾਰਿਤ ਕਰਨਾ ਚਾਹੀਦਾ ਹੈ ਜਿਸ ਨਾਲ ਅਸੀ ਆਪਣੇ ਜੀਵਨ ਨੂੰ ਭਰਪੂਰ ਅਤੇ ਸਾਰਥਕ ਬਨਾ ਸਕਦੇ ਹਾਂ। ਪ੍ਰੋ. ਸੁਰੇਸ਼ ਮਾਗੋ ਨੇ ਕਾਰਜਸ਼ਾਲਾ ਸੰਚਾਲਕ ਦਿਵਾਂਸ਼ ਭਾਸਕਰ ਦੀ ਸਮਾਜਿਕ ਅਤੇ ਮੇਡਿਟੇਸ਼ਨ ਨਾਲ ਸਬੰਧਿਤ ਉਪਲਬਧਿਆਂ ਦੇ ਬਾਰੇ ਵੀ ਦੱਸਿਆ। ਮਾਰਡਰੇਟਰ ਦੀ ਭੂਮਿਕਾ ਪ੍ਰੋ. ਨੇਹਾ ਗੁਪਤਾ ਨੇ ਨਿਭਾਈ।
ਦਿਵਾਂਸ਼ ਭਾਸਕਰ ਨੇ ਇਸ ਮੌਕੇ ਤੇ ਹਾਜ਼ਰੀ ਨੂੰ ਗਾਇਡੇਡ ਮੇਡਿਟੇਸ਼ਨ ਤਕਨੀਕ ਨਾਲ ਮੇਡਿਟੇਸ਼ਨ ਸਿਖਾਈ। ਉਨਾਂ ਨੇ ਪ੍ਰਾਣਾਯਾਮ, ਕਪਾਲ ਭਾਰਤੀ, ਅਗਨੀ ਸਾਰ, ਭ੍ਰਾਮਰੀ ਪ੍ਰਾਣਾਯਾਮ, ਭ੍ਰਸਤ੍ਰਿਕਾ ਆਸਨ ਆਦਿ ਸਿਖਾਏ। ਇਸ ਮੌਕੇ ਤੇ ਪ੍ਰੋ. ਅੰਬਿਕਾ, ਪ੍ਰੋ. ਨਿਰਮਲ, ਡਾ. ਮੰਦੀਪ, ਪ੍ਰੋ. ਜਸਵਿੰਦਰ ਅਤੇ ਪ੍ਰੋ. ਵਿਕਾਸ ਜੈਨ ਹਾਜ਼ਿਰ ਸਨ।