ਦੁਆਬਾ ਕਾਲਜ ਵਿਖੇ ਮਨਾਇਆ ਗਿਆ ਵਰਲਡ ਟੂਰਿਜ਼ਮ ਡੇ
ਦੋਆਬਾ ਕਾਲਜ ਵਿਖੇ ਵਰਲਡ ਟੂਰਿਜ਼ਮ ਡੇ ਦੇ ਦੌਰਾਨ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਦੇ ਨਾਲ ।
ਜਲੰਧਰ, 27 ਸਤੰਬਰ, 2022: ਦੁਆਬਾ ਕਾਲਜ ਦੇ ਪੋਸਟ ਗ੍ਰੈਜੂਏਟ ਟੂਰਿਜ਼ਮ ਅਤੇ ਹੋਟਲ ਮੈਨੇਜਮੈਂਟ ਵਿਭਾਗ ਵੱਲੋੋਂ ਟੂਰਿਜ਼ਮ ਡੇ ਮੌਕੇ ’ਤੇ ਪੋਸਟਰ ਅਤੇ ਰੰਗੋਲੀ ਕੰਮੀਟਿਸ਼ਨ ਕਰਵਾਇਆ ਗਿਆ ਅਤੇ ਸਾਊਥ ਇੰਡੀਅਨ ਫੂਡ ਦੇ ਸਟਾਲ ਲਗਾਏ ਗਏ ਜਿਸ ਵਿੱਚ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਮੁੱਖ ਮਹਿਮਾਨ, ਸ਼੍ਰੀਮਤੀ ਸੀਮਾ-ਸੈਲਜ਼ ਐਂਡ ਮਾਰਕਿਟਿੰਗ ਮੈਨੇਜਮੈਂਟ-ਮੈਰਿਟੋਨ ਹੋਟਲ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰੋ. ਰਾਜੇਸ਼ ਕੁਮਾਰ ਸਿੰਘ, ਪ੍ਰੋ. ਵਰੂਨ ਮਹਾਜਨ, ਪ੍ਰੋ. ਪ੍ਰਦੀਪ, ਪ੍ਰੋ. ਕੋਮਲ ਅਤੇ ਵਿਦਿਆਰਥੀਆਂ ਨੇ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲੇਜ ਦੇ ਬੀਟੀਐਚਐਮ ਅਤੇ ਡਿਪਲੋਮਾ ਇਨ ਫੂਡ ਪ੍ਰੋਡੈਕਸ਼ਨ ਦੇ ਵਿਦਿਆਰਥੀਆਂ ਦੇ ਲਈ ਵਿਭਾਗ ਵੱਲੋਂ ਇੰਡੀਅਨ, ਕਾਂਟਿਲੈਂਟਨ ਅਤੇ ਹੋਰ ਵਿਸ਼ੇਸ਼ ਪ੍ਰਕਾਰ ਦੇ ਫੂਡ ਅਤੇ ਵੈਬਰੇਜਸ ਨਾਲ ਸੰਬੰਧਤ ਵਰਕਸ਼ਾਪ, ਸੈਮੀਨਾਰਸ ਦਾ ਅਯੋਜਨ ਕੀਤਾ ਜਾਂਦਾ ਹੈ ਅਤੇ ਨਾਮਵਰ ਹੋਟਲਾਂ ਵਿੱਚ ਕਰਵਾਈ ਜਾਂਦੀ ਹੈ ਤਾਂ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਹੋਟਲ ਅਤੇ ਟੂਰਿਜ਼ਮ ਉਦਯੋਗ ਦੀ ਵਧੀਆ ਜਾਣਕਾਰੀ ਉਪਲਬੱਧ ਕਰਵਾਈ ਜਾ ਸਕੇ ।
ਇਸ ਮੌਕੇ ’ਤੇ ਨਿਰਣਾਇਕਗਣਾਂ ਦੇ ਫੈਸਲੇ ਅਨੁਸਾਰ ਪੋਸਟਰ ਮੈਕਿੰਗ ਵਿੱਚ ਤੁਸ਼ਾਰ ਅਤੇ ਮੋਹਨਦੀਪ ਦੀ ਟੀਮ ਨੇ ਪਹਿਲਾ, ਕ੍ਰਿਸ਼ਨਾ ਅਤੇ ਸੂਰਜ ਦੀ ਟੀਮ ਨੇ ਦੂਜਾ ਅਤੇ ਰਿਯਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਵਿਦਿਆਰਥੀਆਂ ਰਾਹੀਂ ਸਾਊਥ ਇੰਡੀਅਨ ਸਟਾਲ ਦੇ ਅੰਤਰਗਤ ਸਾਂਬਰ ਵਡਾ, ਇਡਲੀ ਸਾਂਬਰ ਅਤੇ ਆਲੂ ਦੀ ਟਿੱਕੀ ਦੇ ਵਿਅੰਜਨ ਬਣਾਏ ਗਏ ਜਿਨ੍ਹਾਂ ਨੂੰ ਖੂਬ ਸਰਾਹਨਾ ਮਿਲੀ ।