ਦੋਆਬਾ ਕਾਲਜ ਵਿਖੇ ਜੂਮਿਆ ਵਰਲਡ ਮੁਕਾਬਲੇ ਅਯੋਜਤ

ਦੋਆਬਾ ਕਾਲਜ ਵਿਖੇ ਜੂਮਿਆ ਵਰਲਡ ਮੁਕਾਬਲੇ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਆਨਲਾਇਨ ਮੁਕਾਬਲਿਆਂ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਹਾਜ਼ਰੀ ਨੂੰ ਸੰਬੋਧਤ ਕਰਦੇ ਹੋਏ।

ਜਲੰਧਰ: ਦੋਆਬਾ ਕਾਲਜ ਦੇ ਪੋਸਟ ਗ੍ਰੈਜੂਏਟ ਜਰਨਲਿਜ਼ਮ ਅਤੇ ਮਾਸ ਕਮਿਉਨਿਕੇਸ਼ਨ ਵਿਭਾਗ ਵਲੋਂ ਜੂਮਿਆ ਵਰਲਡ ਵਰਚੁਅਲ ਮੁਕਾਬਲਿਆਂ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਸਿਮਰਨ ਸਿੱਧੂ, ਪਿ੍ਰਆ ਚੋਪੜਾ ਨੇ ਭਾਗ ਲੈ ਰਹੇ 150 ਪਾਰਟਿਸਿਪੇਂਟਾ ਨੂੰ ਵਿਭਾਗ ਦੇ ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਜੂਮ ਪਲੇਟਫਾਰਮ ਵਿੱਚ ਕ੍ਰਿਏਟ ਕੀਤੇ ਗਏ ਵਿਸ਼ੇਸ਼ ਵਰਚੁਅਲ ਜੂਮਿਆ ਵਰਲਡ ਦੇ ਬਾਰੇ ਵਿੱਚ ਦਸਿਆ ਜਿਸਦੇ ਤਹਿਤ ਵਿਭਿੰਨ ਮੁਕਾਬਲੇ ਕਰਵਾਏ ਗਏ। 

ਪਿ੍ਰੰ. ਡਾ ਪ੍ਰਦੀਪ ਭੰਡਾਰੀ ਨੇ ਕਿਹਾ ਕਿ ਅਜ ਦੇ ਕੋਰੋਨਾ ਕਾਲ ਦੇ ਆਨਲਾਇਨ ਟੀਚਿੰਗ ਅਤੇ ਲਰਨਿੰਗ ਜੂਮ ਸ਼ਬਦ ਪਲੇਟਫਾਰਮ ਦੀ ਸਹਾਇਤਾ ਦੇ ਨਾਲ ਆਸਾਨ ਹੋ ਗਈ ਹੈ। ਕਾਲਜ ਦੇ ਜਰਨਲਿਜ਼ਮ ਵਿਭਾਗ ਵਲੋਂ ਬਨਾਏ ਗਏ ਨਵੇ ਸ਼ਬਦ ਜੂਮਿਆ ਵਰਲਡ ਅਤੇ ਪੜਨ ਵਾਲੇ ਵਿਦਿਆਰਥੀਆਂ- ਜੂਮਿਅਨਸ ਆਉਣ ਵਾਲੇ ਸਮੇਂ ਵਿੱਚ ਗਲੋਬਲੀ ਮਸ਼ਹੂਰ ਹੋ ਜਾਣਗੇ। ਇਸ ਤਰਾਂ ਦੀ ਨਈ ਤਕਨੀਕਾਂ ਨੂੰ ਵਿਦਿਆਰਥੀਆਂ ਨੂੰ ਨ ਕੇਵਲ ਵਦਿਆ ਪੜਾਇਆ ਜਾ ਸਕੇਗਾ ਬਲਕਿ ਆਨਲਾਇਨ ਮੁਕਾਬਲਿਆਂ ਵਿੱਚ ਭਾਗ ਦਵਾ ਕੇ ਉਨਾਂ ਨੂੰ ਵੱਖ ਵੱਖ ਖੇਤਰਾਂ ਵਿੱਚ ਕਾਬਲ ਬਣਾਇਆ ਜਾ ਸਕੇਗਾ। ਜੂਮ ਪਲੇਟਫਾਰਮ ਦੀ ਸਹਾਇਤਾ ਨਾਲ ਆਨਲਾਇਨ ਆਰਜੇਇੰਗ ਕੰਪੀਟੀਸ਼ਨ ਪ੍ਰਤਿਭਾਗਿਆਂ ਦੇ ਲਈ ਵਿਭਾਗ ਦੇ ਪੁਰਾਣੇ ਵਿਦਿਆਰਥੀ ਅਤੇ ਐਚਐਨਆਈਟੀਵੀ ਦੇ ਨਿਊਜ ਐਂਕਰ ਤਰੁਨ ਵਲੋਂ ਅਯੋਜਤ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ ਕੇ ਭਾਗ ਲਿਆ। ਵਿਭਾਗ ਦੇ ਪੁਰਾਣੇ ਵਿਦਿਆਰਥੀ ਅਤੇ ਮਾਈ ਐਫਐਮ ਦੇ ਆਰ.ਜੇ. ਗੈਰੀ- ਗੌਰਵ ਮੈਣੀ ਨੇ ਵਿਦਿਆਰਥੀਆਂ ਦੇ ਰੇਡਿਓ ਖੇਤਰ ਤੋਂ ਜੁੜੇ ਵੱਖ ਵੱਖ ਸਵਾਲਾਂ ਦੇ ਜਵਾਬ ਦਿੱਤੇ ਅਤੇ ਉਨਾਂ ਨੂੰ ਇਕ ਸਫਲ ਆਰ ਜੇ ਬਣਨ ਦੇ ਗੁਰ ਸਿਖਾਏ। ਵਿਭਾਗ ਦੀ ਵਿਧਿਆਰਥਣਾਂ- ਗੁਰਮੀਤ ਅਤੇ ਮਿਤਾਲੀ ਨੇ ਮਿ ਮੀਡੀਆ ਮੈਸੇਜ ਥੀਮ ਦੇ ਅੰਤਰਗਤ ਮੈਂ ਅਤੇ ਮੇਰੀ ਦਾਦੀ ਅਤੇ ਖਤ ਦੇ ਜ਼ਰਿਏ ਕੰਪੀਟੀਸ਼ਨਾਂ ਦਾ ਵੀ ਅਯੋਜਨ ਕੀਤਾ ਗਿਆ ਜਿਸਦਾ ਭੱਵਿਖ ਵਿੱਚ ਕਾਲਜ ਦੇ ਕਮਿਉਨਟੀ ਰੇਡਿਓ ਰਾਬਤਾ 90.8 ਐਮਐਚਜੇਡ ਵਿੱਚ ਪ੍ਰਸਾਰਨ ਕੀਤਾ ਗਿਆ। ਪ੍ਰੋ. ਦੀਪਕ ਸ਼ਰਮਾ ਨੇ ਵਿਦਿਆਰਥੀਆਂ ਦੇ ਲਈ ਐਕਟਿੰਗ ਅਤੇ ਵਾਇਸ ਮਾਡਿਊਲੇਸ਼ਨ ਤੇ ਵਰਕਸ਼ਾਪ ਕਰਵਾਈ। ਇਸ ਆਨਲਾਇਨ ਇਵੇਂਟ ਨੂੰ ਸਫਲ ਬਨਾਉਣ ਵਿੱਚ ਵਿਭਾਗ ਦੇ ਪ੍ਰਾਧਿਆਪਕਾਂ ਪ੍ਰੋ. ਚਾਂਦਨੀ ਮੇਹਤਾ, ਪ੍ਰੋ. ਹਰਮਨ, ਪ੍ਰੋ. ਮੰਜੂ, ਵਿਦਿਆਰਥਣ ਕਲਪਨਾ, ਰਾਸ਼ੀ, ਕਣਿਕਾ ਅਤੇ ਅਸੀਮ ਨੇ ਵਡਮੁੱਲਾ ਯੋਗਦਾਨ ਦਿੱਤਾ।