ਦੁਆਬਾ ਕਾਲਜ ਵਿੱਖੇ ਬੀਸੀਏ ਦੇ ਨੀਰਜ ਨੇ ਜਿੱਤਿਆ ਗੋਲਡ ਮੈਡਲ   

ਦੁਆਬਾ ਕਾਲਜ ਵਿੱਖੇ ਬੀਸੀਏ ਦੇ ਨੀਰਜ ਨੇ ਜਿੱਤਿਆ ਗੋਲਡ ਮੈਡਲ   
ਦੁਆਬਾ ਕਾਲਜ ਦੇ ਵਿਦਿਆਰਥੀ ਨੀਰਜ ਮੇਹਤਾ ਨੂੰ ਸੰਮਾਨਤ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਗਣ।

ਜਲੰਧਰ, 5 ਦਸੰਬਰ, 2022: ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੁਆਬਾ ਕਾਲਜ ਦੇ ਬੀਸੀਏ ਸਮੈਸਟਰ-1 ਦੇ ਵਿਦਿਆਰਥੀ ਨੀਰਜ ਮੇਹਤਾ ਨੇ ਹਾਲ ਹੀ ਵਿੱਚ ਪੰਜਾਬ ਖੇਡੋ ਮੇਲਾ ਸਟੇਟ ਲੇਵਲ ਅੰਡਰ-21 ਕੈਟੇਗਰੀ ਕੰਪੀਟੀਸ਼ਨ ਵਿੱਚ ਜਿੱਤ ਪ੍ਰਾਪਤ ਕਰ ਆਪਣੇ ਸਿੱਖਿਅਕ ਸੰਸਥਾਨ ਅਤੇ ਜਲੰਧਰ ਸ਼ਹਿਰ ਦਾ ਨਾਮ ਰੋਸ਼ਨ ਕੀਤਾ। ਡਾ. ਭੰਡਾਰੀ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਰਾਜ ਦੇ 18 ਜਿਲਿਆਂ ਦੀ ਚੈਸ ਦੀ ਟੀਮਾਂ ਨੇ ਭਾਗ ਲਿਆ ਅਤੇ ਜਿਸ ਵਿੱਚ 4 ਰਾਉਂਡ ਵਿੱਚ ਹੋਏ ਵੱਖ ਵੱਖ ਮੁਕਾਬਲਿਆਂ ਵਿੱਚ ਉਤਰੀਣ ਹੋ ਕੇ ਕਾਲਜ ਦੇ ਵਿਦਿਆਰਥੀ ਨੀਰਜ ਮੇਹਤਾ ਨੇ ਵਦਿਆ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ। 

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਿਦਿਆਰਥੀ ਨੀਰਜ ਮੇਹਤਾ, ਉਸਦੇ ਮਾਤਾ ਪਿਤਾ ਅਤੇ ਕੰਪਿਉਟਰ ਸਾਇੰਸ ਵਿਭਾਗਮੁੱਖੀ ਪ੍ਰੋ. ਨਵੀਨ ਜੋਸ਼ੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਦੀ ਊਰਜਾ ਨੂੰ ਸਮੇੇਂ ਰਹਿੰਦੇ ਸਹੀ ਦਿਸ਼ਾ ਪ੍ਰਦਾਨ ਕਰਨ ਹੇਤੂ ਕਾਲਜ ਵਿੱਚ ਅੰਤਰ ਰਾਸ਼ਟਰੀ ਸੱਤਰ ਦੇ ਇੰਡੋਰ ਬੈਡਮਿੰਟਨ ਸਟੈਡਿਅਮ, ਸਵੀਮਿੰਗ ਪੂਲ, ਫੁਟਬਾਲ ਗ੍ਰਾਉਂਡ, ਕ੍ਰਿਕੇਟ ਗ੍ਰਾਉਂਡ ਆਦਿ ਇੰਨਫਰਾਸਟਰਕਚਰ ਵਿੱਚ ਸਾਰਾ ਸਾਲ ਖੇਲ ਕੂਲ ਦੀ ਗਤਿਵਿਧਿਆਂ ਦਾ ਅਯੋਜਨ ਕੀਤਾ ਜਾਂਦਾ ਹੈ ਅਤੇ ਵਿਦਿਆਰਥੀ ਹਰ ਸਾਲ ਵੱਖ ਵੱਖ ਖੇਡਾਂ- ਵਾਲੀਬਾਲ, ਰੈਸਲਿੰਗ, ਰਘਬੀ, ਖੋ-ਖੋ, ਫੁਟਬਾਲ ਆਦਿ ਖੇਡਾਂ ਵਿੱਚ ਵਦਿਆ ਪ੍ਰਦਰਸ਼ਨ ਕਰ ਪਾਉਂਦੇ ਹਨ। ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਨਵੀਨ ਜੋਸ਼ੀ ਅਤੇ ਡਾ ਓਪਿੰਦਰ ਸਿੰਘ ਨੇ ਕਾਲਜ ਵਿੱਚ ਵਿਦਿਆਰਥੀ ਨੀਰਜ ਮੇਹਤਾ ਨੂੰ ਸੰਮਾਨਤ ਕੀਤਾ।